ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2-2 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਕੀਮਤ ‘ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ। ਜਦੋਂਕਿ,  ਰਾਜਾਂ ਅਤੇ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ , ਜਿਸ ਦਾ ਕਾਰਨ ਰਾਜਾਂ ਦੁਆਰਾ ਲਗਾਏ ਜਾਣ ਵਾਲੇ ਟੈਕਸ ਹੁੰਦਾ ਹੈ। ਇਨ੍ਹਾਂ ਵਿੱਚ ਲੋਕਲ ਟੈਕਸ ਵੀ ਸ਼ਾਮਲ ਹੁੰਦਾ ਹੈ, ਜਿਸ ਕਾਰਨ ਵੱਖ-ਵੱਖ ਤੇਲ ਕੰਪਨੀਆਂ ਅਤੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਆਓ, ਅੱਜ ਯਾਨੀ ਵੀਰਵਾਰ, 4 ਅਪ੍ਰੈਲ ਨੂੰ ਈਂਧਨ ਦੇ ਨਵੇਂ ਰੇਟ ਕੀ ਹਨ ? ਜਾਣੋ।

    ਇੱਥੇ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ 

    ਲਖਨਊ ‘ਚ ਤੇਲ ਦੀਆਂ ਕੀਮਤਾਂ ‘ਚ ਕੁਝ ਪੈਸੇ ਦੀ ਕਮੀ ਆਈ ਹੈ। ਇੱਥੇ ਪੈਟਰੋਲ ਦੀ ਕੀਮਤ 94.65 ਰੁਪਏ ਤੋਂ ਘੱਟ ਕੇ 94.47 ਰੁਪਏ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 87.76 ਰੁਪਏ ਤੋਂ ਘੱਟ ਕੇ 87.55 ਰੁਪਏ ਹੋ ਗਈ ਹੈ। ਗਾਜ਼ੀਆਬਾਦ ‘ਚ ਵੀ ਤੇਲ ਦੀ ਕੀਮਤ ‘ਚ ਬਦਲਾਅ ਹੋਇਆ ਹੈ। ਤਾਜ਼ਾ ਰੇਟ ਮੁਤਾਬਕ ਇੱਥੇ ਪੈਟਰੋਲ ਦੀ ਕੀਮਤ 94.36 ਰੁਪਏ ਅਤੇ ਡੀਜ਼ਲ ਦੀ ਕੀਮਤ 87.41 ਰੁਪਏ ਹੈ। ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 94.65 ਰੁਪਏ ਅਤੇ ਡੀਜ਼ਲ ਦੀ ਕੀਮਤ 87.75 ਰੁਪਏ ਸੀ। ਗਾਜ਼ੀਆਬਾਦ ਵਿੱਚ ਵੀ ਤੇਲ ਦੀ ਕੀਮਤ ਵਿੱਚ ਕੁਝ ਪੈਸੇ ਦੀ ਕਮੀ ਆਈ ਹੈ।

    ਇੱਥੇ ਮਹਿੰਗਾ ਹੋਇਆ ਤੇਲ 

    ਨੋਇਡਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇੱਥੇ ਪੈਟਰੋਲ ਦੀ ਕੀਮਤ 94.71 ਰੁਪਏ ਤੋਂ ਵਧ ਕੇ 94.74 ਰੁਪਏ ਹੋ ਗਈ ਹੈ। ਉਥੇ ਹੀ ਡੀਜ਼ਲ ਦੀ ਨਵੀਂ ਕੀਮਤ 87.81 ਰੁਪਏ ਤੋਂ ਵਧ ਕੇ 87.86 ਰੁਪਏ ਹੋ ਗਈ ਹੈ। ਉਥੇ ਹੀ ਮੇਰਠ ‘ਚ ਪੈਟਰੋਲ ਦੀ ਕੀਮਤ 94.55 ਰੁਪਏ ਤੋਂ ਵਧ ਕੇ 94.74 ਰੁਪਏ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 87.86 ਰੁਪਏ ਤੋਂ ਵਧ ਕੇ 87.64 ਰੁਪਏ ਹੋ ਗਈ ਹੈ। ਕੀਮਤ ‘ਚ ਕੁਝ ਪੈਸੇ ਦਾ ਬਦਲਾਅ ਹੋਇਆ ਹੈ।

    ਦਿੱਲੀ ‘ਚ ਪੈਟਰੋਲ ਦੀ ਕੀਮਤ 94.72 , ਡੀਜ਼ਲ ਦੀ ਕੀਮਤ 87.62

    ਮੁੰਬਈ ‘ਚ ਪੈਟਰੋਲ ਦੀ ਕੀਮਤ 104.19 , ਡੀਜ਼ਲ ਦੀ ਕੀਮਤ 92.13

    ਕੋਲਕਾਤਾ ‘ਚ ਪੈਟਰੋਲ ਦੀ ਕੀਮਤ 103.93 , ਡੀਜ਼ਲ ਦੀ ਕੀਮਤ 90.74

    ਚੇਨਈ  ‘ਚ ਪੈਟਰੋਲ ਦੀ ਕੀਮਤ 100.73 ,ਡੀਜ਼ਲ ਦੀ ਕੀਮਤ 92.32

    ਕਿਵੇਂ ਜਾਣੀਏ ਘਰ ਬੈਠੇ ਤੇਲ ਦੀਆਂ ਕੀਮਤਾਂ ?

    ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ ਤਾਂ RSP ਅਤੇ ਸਿਟੀ ਪਿਨ ਕੋਡ ਲਿਖ ਕੇ 9224992249 ‘ਤੇ SMS ਕਰੋ। ਜੇਕਰ ਤੁਸੀਂ BPCL ਦੇ ਗਾਹਕ ਹੋ ਤਾਂ RSP ਅਤੇ ਸਿਟੀ ਕੋਡ ਲਿਖ ਕੇ 9223112222 ‘ਤੇ ਮੈਸੇਜ ਭੇਜੋ। HPCL ਗਾਹਕ ਨੂੰ HPPprice ਅਤੇ ਸਿਟੀ ਕੋਡ ਨੂੰ 9222201122 ‘ਤੇ SMS ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ ਜਾਣ ਸਕਦੇ ਹੋ।