ਫਰੀਦਕੋਟ (ਵਿਪਨ ਮਿਤੱਲ):- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਪਹੁੰਚਣ ‘ਤੇ ਡਟਵਾਂ ਵਿਰੋਧ ਕੀਤਾ ਗਿਆ। ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ ਕੌਮੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਸਪਾਲ ਸਿੰਘ ਨੰਗਲ ਜ਼ਿਲ੍ਹਾ ਪ੍ਰਧਾਨ ਬੀਕੇਯੂ ਉਗਰਾਹਾਂ, ਰਾਜਬੀਰ ਸਿੰਘ ਗਿੱਲ ਸੰਧਵਾਂ ਸਕੱਤਰ ਜਰਨਲ ਬੀਕੇਯੂ ਕਾਦੀਆਂ, ਹਰਦੇਵ ਸਿੰਘ ਘਣੀਆਂਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਡਕੌਂਦਾ ਬੁਰਜ ਗਿੱਲ, ਸੁਖਜਿੰਦਰ ਸਿੰਘ ਤੁਬੰੜਭੰਨ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਨੇ ਦੋਸ਼ ਲਾਇਆ ਕਿ ਭਾਜਪਾ ਦੀਆਂ ਕਿਸਾਨ ਵਿਰੋਧੀ ਅਤੇ ਗਲਤ ਨੀਤੀਆਂ ਕਰ ਕੇ ਲਗਪਗ 750 ਕਿਸਾਨਾਂ ਨੂੰ ਸ਼ਹਾਦੀ ਦੇਣੀ ਪਈ। 13 ਮਹੀਨੇ ਲਗਾਤਾਰ ਕੜਾਕੇ ਦੀ ਸਰਦੀ ਅਤੇ ਗਰਮੀ ਵਾਲੀਆਂ ਰਾਤਾਂ ਸੜਕਾਂ ’ਤੇ ਬਤੀਤ ਕਰਨ ਲਈ ਮਜਬੂਰ ਹੋਣਾ ਪਿਆ। ਕੇਂਦਰ ਸਰਕਾਰ ਨੇ ਮੰਨੀਆਂ ਗਈਆਂ ਕਿਸਾਨੀ ਮੰਗਾਂ ਵੀ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ, ਕਿਸਾਨ ਜਦੋਂ ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਗੁੰਡਿਆਂ ਵਲੋਂ ਵਰਤਾਏ ਕਹਿਰ ਦਾ ਇਨਸਾਫ ਲੈਣ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਦਿੱਲੀ ਜਾ ਰਹੇ ਸਨ ਤਾਂ ਪੰਜਾਬ-ਹਰਿਆਣੇ ਦੀ ਹੱਦ ’ਤੇ ਰੋਕਾਂ ਲਾਈਆਂ, ਕਿਸਾਨਾਂ ਉੱਪਰ ਅੱਤਿਆਚਾਰ ਢਾਹਿਆ ਗਿਆ, ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਇਸ ਲਈ ਉਹ ਭਾਜਪਾ ਦੇ ਕਿਸੇ ਵੀ ਆਗੂ ਨੂੰ ਪ੍ਰਚਾਰ ਕਰਨ ਅਤੇ ਵੋਟਾਂ ਮੰਗਣ ਦੀ ਇਜਾਜਤ ਨਹੀਂ ਦੇਣਗੇ।ਇਸ ਮੌਕੇ ਰਜਿੰਦਰ ਸਿੰਘ ਕਿੰਗਰਾ ਜ਼ਿਲ੍ਹਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਲੱਖੋਵਾਲ, ਕਾਮਰੇਡ ਦਲੀਪ ਸਿੰਘ, ਗੁਰਜੀਤ ਸਿੰਘ ਅਜਿੱਤ ਗਿੱਲ ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ, ਗੋਰਾ ਸਿੰਘ ਪਿਪਲੀ ਨਰੇਗਾ ਮਜ਼ਦੂਰ ਯੂਨੀਅਨ, ਗੁਰਪਾਲ ਸਿੰਘ ਨੰਗਲ ਸੂਬਾ ਸਕੱਤਰ ਮਜ਼ਦੂਰ ਯੂਨੀਅਨ, ਕੁਲਦੀਪ ਸ਼ਰਮਾ ਟੇ੍ਰਡ ਯੂਨੀਅਨ, ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹੰਸ ਰਾਜ ਹੰਸ ਦਾ ਵਿਰੋਧ ਕਰ ਕੇ ਇਹ ਸੰਦੇਸ਼ ਦਿੱਤਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵੱਡੇ ਪੱਧਰ ’ਤੇ ਕੀਤਾ ਜਾਵੇਗਾ ਅਤੇ ਪੰਜਾਬ ਦੇ ਪਿੰਡਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵੱਡੇ ਪੱਧਰ ’ਤੇ ਵਿਰੋਧ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਗੁਰਮੀਤ ਸਿੰਘ ਨਵਾਂ ਕਿਲਾ, ਬਲਵਿੰਦਰ ਸਿੰਘ ਧੂੜਕੋਟ, ਗੁਰਵਿੰਦਰ ਸਿੰਘ ਨੰਗਲ, ਸ਼ਮਸ਼ੇਰ ਸਿੰਘ ਸੰਧੂ, ਕੁਲਵਿੰਦਰ ਸਿੰਘ ਬੀਹਲੇ ਵਾਲਾ, ਦਰਸ਼ਨ ਸਿੰਘ ਕੋਟਸੁਖੀਆ ਜਗਰੂਪ ਸਿੰਘ, ਪਰਮਜੀਤ ਸਿੰਘ,ਛਿੰਦਰ ਸਿੰਘ ਚਹਿਲ, ਬਲਵੀਰ ਸਿੰਘ ਚਹਿਲ, ਪਾਲ ਸਿੰਘ ਪੱਕਾ, ਹਰਬੰਸ ਸਿੰਘ ਕੋਟਸੁਖੀਆ, ਗੁਰਪ੍ਰੀਤ ਸਿੰਘ ਕੋਟਸੁਖੀਆ, ਮਨਵੀਰ ਸਿੰਘ ਪੇ੍ਮ ਨਗਰ ਕੋਟਕਪੂਰਾ, ਰੂਪ ਸਿੰਘ ਮਚਾਕੀ, ਹਰਪਾਲ ਸਿੰਘ ਮਚਾਕੀ, ਰਣਜੀਤ ਸਿੰਘ ਭਾਣਾ, ਅਮਨ ਸਿੰਘ ਫਰੀਦਕੋਟ, ਆਦਿ ਆਗੂ ਹਾਜ਼ਰ ਸਨ।