ਲੁਧਿਆਣਾ ’ਚ ਦੇਰ ਰਾਤ ਪੁਲਿਸ ਨੇ ਨਾਕਾਬੰਦੀ ਦੌਰਾਨ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ। ਇਸ ਟਰੱਕ ’ਚ 580 ਸ਼ਰਾਬ ਦੀਆਂ ਪੇਟੀਆਂ ਲੱਦੀਆਂ ਹੋਣ ਦਾ ਖੁਲਾਸਾ ਹੋਇਆ। ਪੁਲਿਸ ਨੇ ਸ਼ਰਾਬ ਨੂੰ ਕਬਜ਼ੇ ’ਚ ਲੈ ਲਿਆ ਹੈ। ਚੌਕੀ ਕਿਚਲੂ ਨਗਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਇਹ ਸ਼ਰਾਬ ਕਿਸੇ ਸ਼ਰਾਬ ਠੇਕੇਦਾਰ ਦੀ ਹੈ।ਪੁਲਿਸ ਨੇ ਸਰਕਟ ਹਾਊਸ ਨੇੜੇ ਸ਼ਰਾਬ ਨਾਲ ਭਰੇ ਇਸ ਟਰੱਕ ਨੂੰ ਰੋਕਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਸ਼ਰਾਬ ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਨੂੰ ਸਪਲਾਈ ਕੀਤੀ ਜਾਣੀ ਸੀ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਅਜੇ ਤੱਕ ਚੁੱਪ ਧਾਰੀ ਹੋਈ ਹੈ। ਪੁਲਿਸ ਨੇ ਸ਼ਰਾਬ ਦੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਚੌਕੀ ਦੇ ਬਾਹਰ ਰੱਖ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।