ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ‘ਚ ਬੀਤੀ ਸ਼ਾਮ ਤੂਫ਼ਾਨ ਕਾਰਨ ਸਿਰ ‘ਤੇ ਇੱਟ ਵੱਜਣ ਨਾਲ ਇਕ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਜਸਵਾਨ-ਪਰਾਗਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਗੰਗੋਟ ਮੋਇਨ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਦੀ ਆਸ਼ਾਨਾ ਘਰ ਦੇ ਵਿਹੜੇ ‘ਚ ਖੇਡ ਰਹੀ ਸੀ।
ਫਿਰ ਝੱਖੜ ਵਿਚ ਘਰ ਦੀ ਛੱਤ ਉੱਡ ਗਈ। ਇਸ ਕਾਰਨ ਘਰ ਦੇ ਲਿਟਰ ਤੋਂ ਕੁਝ ਇੱਟਾਂ ਹੇਠਾਂ ਡਿੱਗ ਗਈਆਂ। ਲੜਕੀ ਦੇ ਸਿਰ ‘ਤੇ ਇੱਟ ਵੱਜੀ, ਜਿਸ ਕਾਰਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਘਰ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਆਇਸ਼ਾਨਾ ਆਪਣੀ ਨਾਨੀ ਦੇ ਘਰ ਆਈ ਹੋਈ ਸੀ। ਲੜਕੀ ਮੂਲ ਰੂਪ ਵਿਚ ਕਦੋਆ, ਡੇਹਰਾ ਦੀ ਰਹਿਣ ਵਾਲੀ ਸੀ। ਬੀਤੀ ਸ਼ਾਮ ਕਰੀਬ ਛੇ ਵਜੇ ਉਹ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ। ਇਸ ਦੌਰਾਨ ਤੂਫਾਨ ਕਾਰਨ ਇਹ ਹਾਦਸਾ ਵਾਪਰਿਆ।
ਗੰਗੋਟ ਪੰਚਾਇਤ ਦੇ ਸਾਬਕਾ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਿਰ ’ਤੇ ਇੱਟ ਵੱਜਣ ਨਾਲ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਤੇਜ਼ ਹਨੇਰੀ ਕਾਰਨ ਵਾਪਰਿਆ।