8 ਮਾਰਚ 1988 ਨੂੰ ਪੰਜਾਬ ਦੇ ਮਹਿਸਮਪੁਰ ਵਿੱਚ ਮਹਾਨ ਪੰਜਾਬੀ ਸੰਗੀਤਕਾਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਨੂੰ ਦੋ ਬੈਂਡ ਕਲਾਕਾਰਾਂ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਇੱਕ ਪ੍ਰੋਗਰਾਮ ਵਿੱਚ ਸੰਗੀਤ ਪੇਸ਼ ਕਰ ਰਿਹਾ ਸੀ ਤਾਂ ਗੋਲੀਆਂ ਚਲਾਈਆਂ ਗਈਆਂ। ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਰ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਦੋਵਾਂ ਦੀ ਮੌਤ ਹੋ ਗਈ। ਚਮਕੀਲਾ ਨੂੰ ਪੰਜਾਬ ਦੇ ਮਹਾਨ ਗੀਤਕਾਰ ਅਤੇ ਸੰਗੀਤਕਾਰ ਵਜੋਂ ਯਾਦ ਕੀਤਾ ਜਾਂਦਾ ਹੈ।

    ਹਾਲ ਹੀ ‘ਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫਿਲਮ ‘ਚਮਕੀਲਾ’ ਨੂੰ ਦੇਖਣ ਤੋਂ ਬਾਅਦ ਲੋਕਾਂ ‘ਚ ਅਮਰ ਸਿੰਘ ਨੂੰ ਜਾਣਨ ਦਾ ਕ੍ਰੇਜ਼ ਵਧ ਗਿਆ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਿਅਕਤੀ ‘ਪੰਜਾਬ ਦਾ ਐਲਵਿਸ’ ਕਿਵੇਂ ਬਣਿਆ।

    ਇਨ੍ਹਾਂ ਵਿਚਾਲੇ ਚਮਕੀਲਾ ਦੀ 38 ਸਾਲ ਪਹਿਲਾਂ ਵਾਲੀ ਬੁਕਿੰਗ ਦੀ ਪਰਚੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। official_punni22ji ਇੰਸਟਾਗ੍ਰਾਮ ਯੂਜ਼ਰ ਨੇ ਇਸਨੂੰ ਸੋਸ਼ਲ ਮੀਡਿਆ ‘ਤੇ ਸਾਂਝਾ ਕੀਤਾ ਹੈ। ਇਸ ‘ਚ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਚਮਕੀਲਾ ਇੱਕ ਅਖਾੜੇ ਦੇ ਕਿੰਨੇ ਪੈਸੇ ਲੈਂਦੇ ਸਨ। ਇਸਦੇ ਨਾਲ ਹੀ ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੋਇਆ ਹੈ ਦੇਖੋ 38 ਸਾਲ ਪਹਿਲਾਂ ਅਮਰ ਸਿੰਘ ਚਮਕੀਲਾ ਦੇ ਅਖਾੜੇ ਦਾ ਕਿਹੋ ਜਿਹਾ ਸਮਝੌਤਾ ਹੁੰਦਾ ਸੀ ਅਤੇ ਇਸ ਵਿੱਚ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ।

    ਦੱਸ ਦੇਈਏ ਕਿ ਨੈੱਟਫਲਿਕਸ ‘ਤੇ ਬਣੀ ਇਸ ਫਿਲਮ ਨੂੰ ਇਮਤਿਆਜ਼ ਅਲੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਵਿੱਚ ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ। ਪਰਿਣੀਤੀ ਚੋਪੜਾ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ। ਸਾਊਂਡਟਰੈਕ ਚਮਕੀਲਾ ਦੇ ਮੂਲ ਗੀਤਾਂ ਦੇ ਨਾਲ-ਨਾਲ ਏ.ਆਰ. ਰਹਿਮਾਨ ਦੀਆਂ ਨਵੀਆਂ ਰਚਨਾਵਾਂ ਦਾ ਮਿਸ਼ਰਣ ਹੈ।