ਮਲੇਸ਼ੀਆ – ਮਲੇਸ਼ੀਆ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਵਾ ਵਿਚ ਟਕਰਾ ਗਏ। ਇਸ ਹਾਦਸੇ ‘ਚ 10 ਚਾਲਕ ਦਲਾਂ ਦੀ ਮੌਤ ਹੋ ਗਈ ਹੈ।  ਮਲੇਸ਼ੀਆ ਦੀ ਜਲ ਸੈਨਾ ਨੇ ਕਿਹਾ ਕਿ ਇਹ ਹਾਦਸਾ ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ ਹੋਇਆ ਹੈ।

    ਇਹ ਹਾਦਸਾ ਮੰਗਲਵਾਰ ਸਵੇਰੇ 9.30 ਵਜੇ ਪੇਰਾਕ ਦੇ ਲੁਮੁਟ ਨੇਵਲ ਬੇਸ ‘ਤੇ ਵਾਪਰਿਆ। ਸਾਰੀਆਂ ਲਾਸ਼ਾਂ ਨੂੰ ਲੁਮਟ ਆਰਮੀ ਬੇਸ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ।

    ਹੈਲੀਕਾਪਟਰ ਦੀ ਟੱਕਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮਲੇਸ਼ੀਅਨ ਫ੍ਰੀ ਪ੍ਰੈੱਸ ਦੀ ਰਿਪੋਰਟ ਮੁਤਾਬਕ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੀ ਪਰੇਡ ਲਈ ਰਿਹਰਸਲ ਚੱਲ ਰਹੀ ਸੀ। ਫਿਰ HOM (M503-3) ਹੈਲੀਕਾਪਟਰ ਫੇਨੇਕ ਹੈਲੀਕਾਪਟਰ ਦੇ ਰੋਟਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦੋਵੇਂ ਹਾਦਸਾਗ੍ਰਸਤ ਹੋ ਗਏ। ਮਲੇਸ਼ੀਅਨ ਨੇਵੀ ਨੇ ਕਿਹਾ ਕਿ ਉਨ੍ਹਾਂ ਦੀ ਇਕ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।