ਸ੍ਰੀ ਮੁਕਤਸਰ ਸਾਹਿਬ, 29 ਅਪ੍ਰੈਲ (ਵਿਪਨ ਮਿਤੱਲ) ਪੰਜਾਬ ਵਿਚ ਬਹੁਜਨ ਲਹਿਰ ਨੂੰ ਘਰ-ਘਰ ਪਹੁੰਚਾਉਣ ਲਈ ਕਰੀਬ ਚਾਰ ਦਹਾਕਿਆਂ ਤੋਂ ਯਤਨਸ਼ੀਲ ਪ੍ਰਸਿੱਧ ਅੰਬੇਡਕਰ ਆਗੂ ਬਾਬੂ ਤਰਲੋਚਨ ਕੁਮਾਰ ਚੰਡੀਗੜ੍ਹ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ ਐਸ.ਟੀ./ ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਦੇ ਸਥਾਨਕ ਬੁੱਧ ਵਿਹਾਰ ਸਥਿਤ ਗ੍ਰਹਿ ਵਿਖੇ ਪਧਾਰੇ। ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਪ੍ਰਧਾਨ ਸਾਹਿਬ ਸ੍ਰੀ ਕਾਂਸ਼ੀ ਰਾਮ ਅਤੇ ਭੈਣ ਮਾਇਆ ਵਤੀ ਦੇ ਬੇਹੱਦ ਨਜਦੀਕ ਰਹੇ ਬਾਬੂ ਜੀ ਨਾਲ ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਭੈਣ ਕਮਲੇਸ਼ ਕੁਮਾਰੀ ਵੀ ਮੌਜੂਦ ਸਨ। ਢੋਸੀਵਾਲ ਦੇ ਗ੍ਰਹਿ ਵਿਖੇ ਕਰੀਬ ਇੱਕ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਬਹੁਜਨ ਲਹਿਰ ਦੇ ਦੇਸ਼ ਵਿਚ ਉਥਾਨ ਅਤੇ ਮੌਜੂਦਾ ਸਮੇਂ ਵਿਚ ਆਈ ਖੜੋਤ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਗੱਲਬਾਤ ਦੌਰਾਨ ਬਾਬੂ ਜੀ ਨੇ ਕਿਹਾ ਕਿ ਬਹੁਜਨ ਸਮਾਜ ਭਾਵੇਂ ਮਹਾਨ ਵਿਦਵਾਨ ਅਤੇ ਬਹੁਜਨਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਸੰਵਿਧਾਨ ਅਨੁਸਾਰ ਸਹੂਲਤਾਂ ਦਾ ਅਨੰਦ ਤਾਂ ਮਾਣ ਰਿਹਾ ਹੈ, ਪਰੰਤੂ ਉਨ੍ਹਾਂ ਵੱਲੋਂ ਦਿਖਲਾਏ ਗਏ ਰਸਤੇ ਉਪਰ ਨਹੀਂ ਚੱਲਿਆ ਜਾ ਰਿਹਾ, ਜਿਸ ਕਾਰਣ ਬਹੁਜਨ ਲਹਿਰ ਦਿਨੋਂ ਦਿਨ ਪਤਨ ਵੱਲ ਜਾ ਰਹੀ ਹੈ। ਇਸ ਸਮੇਂ ਬਹੁਜਨ ਸਮਾਜ ਨੂੰ ਇਕੱਤਰ ਹੋ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮੁਲਾਕਾਤ ਦੌਰਾਨ ਬਾਬੂ ਜੀ ਨੇ ਕਿਹਾ ਕਿ ਧਾਰਮਿਕ ਅੰਧ ਵਿਸ਼ਵਾਸੀ ਵਿਅਕਤੀ ਅੰਨ੍ਹੇ ਵਿਅਕਤੀ ਤੋਂ ਵੀ ਘੱਟ ਦੇਖਦੇ ਹੈ ਅਤੇ ਉਹ ਆਪਣੀ ਬੁੱਧੀ ਵਿਵੇਕ ਦੀ ਵਰਤੋਂ ਨਹੀਂ ਕਰਦੇ। ਮੁਲਾਕਾਤ ਦੌਰਾਨ ਬਾਬੂ ਤਿਰਲੋਚਨ ਕੁਮਾਰ ਨੇ ਪ੍ਰਧਾਨ ਢੋਸੀਵਾਲ ਨੂੰ ਬਾਬਾ ਸਾਹਿਬ ਲਿਖਤ ਮਹਾਨ ਪੁਸਤਕ ‘ਬੁੱਧ ਔਰ ਉਨਕਾ ਧੰਮ’ ਵੀ ਪੇਸ਼ ਕੀਤੀ। ਜਿਕਰਯੋਗ ਹੈ ਕਿ ਇਹ ਪੁਸਤਕ ਡਾ. ਅੰਬੇਡਕਰ ਦੇ ਜੀਵਨ ਕਾਲ ਵਿਚ ਉਨ੍ਹਾਂ ਵੱਲੋਂ ਲਿਖੀ ਗਈ ਸਭ ਤੋਂ ਆਖਰੀ ਪੁਸਤਕ ਹੈ। ਇਸ ਪੁਸਤਕ ਨੂੰ ‘ਬੁਧਿਸਟ ਬਾਇਬਲ’ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਪੁਸਤਕ ਵਿਚ ਡਾ. ਅੰਬੇਡਕਰ ਨੇ ਸਭਨਾਂ ਨੂੰ ਵਹਿਮਾਂ ਭਰਨਾਂ, ਪਾਖੰਡਾਂ ਅਤੇ ਧਾਰਮਿਕ ਅੰਧ ਵਿਸ਼ਵਾਸ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿਤੀ ਹੈ। ਪੁਸਤਕ ਭੇਂਟ ਕਰਨ ਸਮੇਂ ਪ੍ਰਧਾਨ ਢੋਸੀਵਾਲ ਦੀ ਧਰਮ ਪਤਨੀ ਬਿਮਲਾ ਢੋਸੀਵਾਲ ਵੀ ਮੌਜੂਦ ਸਨ।