ਫਗਵਾੜਾ(ਨਰੇਸ਼ ਪੱਸੀ) :- ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ. ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆਂ ਹਦਾਇਤਾਂ, ਸ੍ਰੀ ਜਸਪ੍ਰੀਤ ਸਿੰਘ,ਪੀ.ਪੀ.ਐਸ., ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੌਰਵ ਧੀਰ ਮੁੱਖ ਅਫਸਰ ਥਾਣਾ ਸਤਨਾਮਪੁਰਾ ਦੀ ਪੁਲਿਸ ਪਾਰਟੀ ਵੱਲੋਂ ਮਹੇੜੂ ਨਜਦੀਕ ਗੋਲੀਆਂ ਚਲਾਉਣ ਵਾਲਾ ਦੋਸ਼ੀ ਅਸਲਾ/ਐਮੋਨੇਸ਼ਨ ਸਮੇਤ ਗ੍ਰਿਫਤਾਰ ਕੀਤਾ ਗਿਆ। ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਮਿਤੀ 04.05.2024 ਨੂੰ ਵਕਤ ਕਰੀਬ 04.00 ਵਜੇ ਸੁਭਾ ਮਹੇੜੂ ਪੀ.ਜੀਆਂ ਵਿੱਚ ਰਹਿੰਦੇ ਵਿਦਿਆਰਥੀਆਂ ਦੀ ਆਪਸੀ ਰੰਜਿਸ ਦੇ ਚਲਦੀਆ ਲੜਾਈ/ਝਗੜਾ ਹੋਇਆ ਸੀ, ਜਿਸ ਵਿੱਚ ਇੱਕ ਨੌਜਵਾਨ ਜੇ.ਮਨੀ ਰਤਰੱਮ ਪੁੱਤਰ ਸੁਰਿੰਦਰ ਕੁਮਾਰ ਵਾਸੀ ਬੱਲੂ ਘਾਟ ,ਅਸਥਾਨ ਬਰਮ ਮਸਤਨ ਥਾਣਾ ਮੋਤੀ ਝੀਲ ਜਿਲਾ ਮੁਜੱਫਰਪੁਰ ਬਿਹਾਰ ਹਾਲ ਵਾਸੀ ਪਵਨ PG ਕਮਰਾ ਨੰਬਰ 102 ਗਰੀਨ ਵੈਲ਼ੀ ਮਹੇੜੂ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਵੱਲੋਂ ਗੋਲੀ ਚਲਾਈ ਗਈ ਸੀ।ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 60 भिडी 04.05.2024 भ/प 160,307,148,149 डःर:, 25-54-59 अमला भेट घाटा मडताभयुता ढगदाना तिला ਕਪੂਰਥਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ। ਜੋ ਦੌਰਾਨੇ ਤਫਤੀਸ਼ ਮੌਕਾ ਪਰ ਹੀ 06 ਦੋਸ਼ੀਆਨ ਗੌਰਵ ਗੋਤਮ ਪੁੱਤਰ ਹਰਕੇਸ਼ ਵਾਸੀ ਮੰਡਕੋਲਾ ਤਹਿਸੀਲ ਹਤੀਨ ਜਿਲਾ ਪਲਵਲ ਹਾਲ ਵਾਸੀ ਕਮਰਾ ਨੰਬਰ ਡੀ-904 ਬੀ-ਐਚ-3 ਹੋਸਟਲ ਲਵਲੀ ਯੂਨੀਵਰਸਿਟੀ ਫਗਵਾੜਾ ਥਾਣਾ ਸਤਨਾਮਪੁਰਾ ਜਿਲਾ ਕਪੂਰਥਲਾ, ਅਸ਼ੀਸ਼ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਬਕਾਣਾ ਤਹਿਸੀਲ ਰਾਦੋਰ ਜਿਲਾ ਜਮੁਨਾਨਗਰ ਹਾਲ ਵਾਸੀ ਯਸ਼ ਪੀ.ਜੀ-1 ਗ੍ਰੀਨ ਵੈਲੀ ਮਹੇੜੂ ਥਾਣਾ ਸਤਨਾਮਪੁਰਾ, ਆਦਰਸ਼ ਤਿਰਪਾਠੀ ਪੁੱਤਰ ਰਾਜੇਸ਼ ਕੁਮਾਰ ਤਿਰਪਾਠੀ ਵਾਸੀ ਮਕਾਨ ਨੰਬਰ 75 ਰਾਧਾ ਨਗਰ ਪਾਰਟ-2 ਜਵਾਹਰ ਨਗਰ ਦੇਵਾਸ ਮੱਧ ਪ੍ਰਦੇਸ਼ ਹਾਲ ਵਾਸੀ LIFE APARTMENT JAZZY PROPERTY MAHERU.ਥਾਣਾ ਸਤਨਾਮਪੁਰਾ, ਯਸ਼ ਰਾਠੀ ਵਾਸੀ ਮੁਜੱਫਰ ਨਗਰ, ਅਸ਼ੀਸ਼ ਪਰਜਾਪਤੀ ਵਾਸੀ ਬਕਾਣਾ ਯਮੁਨਾ ਨਗਰ, ਅਰਪਿੱਤ ਉਰਫ ਬੋਕਸਰ ਵਾਸੀ ਫਤਿਆਬਾਦ ਹਰਿਆਣਾ ਹਾਲ ਵਾਸੀ B-H 6 ਹੋਸਟਲ ਮਹੇੜੂ ਅਤੇ ਅਮਨ ਚੌਧਰੀ ਵਾਸੀ ਰੁੜਕੀ ਉਤਰਾਖੰਡ ਨੂੰ ਮਿਤੀ 04-05-2024 ਨੂੰ ਗ੍ਰਿਫਤਾਰ ਕਰਕੇ ਪਹਿਲਾ ਹੀ ਕਪੂਰਥਲਾ ਜੇਲ ਵਿੱਚ ਭੇਜਿਆ ਜਾ ਚੁੱਕਾ ਹੈ। ਜੋ ਮੁਕੱਦਮਾ ਦਾ ਮੁੱਖ ਦੋਸ਼ੀ ਜੇ.ਮਨੀ ਰਤਨਮ ਜਿਸ ਵੱਲੋਂ ਪਿਸਟਲ 32 ਬੋਰ ਨਾਲ 05 ਰੋਂਦ ਫਾਈਰ ਕੀਤੇ ਸੀ, ਜੋ ਮੌਕਾ ਤੋਂ 03 ਖੋਲ, 02 ਸਿੱਕੇ ਬ੍ਰਾਮਦ ਕਰ ਲਏ ਸੀ। ਜੋ ਦੌਰਾਨੇ ਤਫਤੀਸ਼ ਮਿਤੀ 12.05.2024 ਨੂੰ ਮੁੱਖ ਦੋਸ਼ੀ ਜੇ.ਮਨੀ ਰਤਰੱਮ ਨੂੰ ਪਵਨ ਪੀ.ਜੀ ਪਿੰਡ ਮਹੇੜੂ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਹੋਇਆ ਇੱਕ ਪਿਸਟਲ ਸਮੇਤ 02 ਮੈਗਜੀਨ, 02 ਰੋਂਦ 7.65 MM ਜਿੰਦਾ ਬ੍ਰਾਮਦ ਕੀਤੇ ਗਏ ਹਨ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।