ਲੋਕ ਸਭਾ ਚੋਣਾਂ ‘ਚ ਸਭ ਤੋਂ ਵੱਡੇ ਗਠਜੋੜ ਐਨਡੀਏ ਦੀ ਪਹਿਲੀ ਬੈਠਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਸ਼ੁਰੂ ਹੋ ਗਈ ਹੈ। ਇਸ ਵਿੱਚ ਸਰਕਾਰ ਬਣਾਉਣ ਸਬੰਧੀ ਫੈਸਲੇ ਲਏ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਸਰਕਾਰ ਬਣਾਉਣ ਦਾ ਦਾਅਵਾ ਅੱਜ ਹੀ ਦਾਅ ‘ਤੇ ਲੱਗ ਸਕਦਾ ਹੈ। ਗਠਜੋੜ ਦੀਆਂ ਸਾਰੀਆਂ ਪਾਰਟੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੀਆਂ।

    ਇਸ ਮੀਟਿੰਗ ਵਿੱਚ ਜੇਡੀਯੂ ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਏਜੇਐਸਯੂ ਮੁਖੀ ਸੁਦੇਸ਼ ਮਹਤੋ, ਆਰਐਲਡੀ ਜਯੰਤ ਚੌਧਰੀ, ਜਨ ਸੈਨਾ ਪਾਰਟੀ ਦੇ ਮੁਖੀ ਪਵਨ ਕਲਿਆਣ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਲੋਜਪਾ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ, ਆਪਣਾ ਦਲ (ਸੋਨੇਲਾਲ) ਦੀ ਆਗੂ ਅਨੁਪ੍ਰਿਆ ਪਟੇਲ ਅਤੇ ਐਚਏਐਮ ਆਗੂ ਜੀਤਨ ਰਾਮ ਮਾਂਝੀ ਸ਼ਾਮਲ ਹਨ।