ਮਲੇਰਕੋਟਲਾ 15 ਜੂਨ (ਪ੍ਰਵੀਨ ਕੁਮਾਰ) ਆਪਣੇ ਲਈ ਤਾਂ ਹਰ ਕੋਈ ਕਰਦਾ ਪਰ ਦੂਜਿਆਂ ਲਈ ਕਰਨ ਵਾਲਾ ਕੋਈ ਕੋਈ ਹੁੰਦਾ ਹੈ ਇਸੇ ਤਰ੍ਹਾਂ ਦੀ ਸ਼ਖਸੀਅਤ ਹਨ । ਬਾਬਾ ਸਵਰਨ ਸਿੰਘ ਖਾਲਸਾ ਕਨੇਡਾ ਵਾਲੇ ਅਤੇ ਇਹਨਾਂ ਦੀ ਸਪੁੱਤਰੀ ਮਨਦੀਪ ਕੌਰ ਕਨੇਡਾ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਹਨ ਡਾਕਟਰ ਸੋਨੀ ਸੇਖ ਜੋ ਕਿ ਬਿਨਾਂ ਕਿਸੇ ਭੇਦ ਭਾਵ ਤੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕਰਦੇ ਆ ਰਹੇ ਹਨ ਇਸੇ ਲੜੀ ਤਹਿਤ ਅੱਜ ਫੇਰ ਆਰਥਿਕ ਪੱਖੋਂ ਜਰੂਰਤਮੰਦ ਪਰਿਵਾਰਾਂ ਤੇ ਵਿਧਵਾ ਨੂੰ ਰਾਸ਼ਨ ਦੀ ਸੇਵਾ ਪਿੰਡ ਭੂਦਨ ਵਿਖੇ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸੋਨੀ ਸੇਖ ਨੇ ਕਿ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ । ਕਿਉਂਕਿ ਅਜੋਕੇ ਯੁਗ ਵਿੱਚ ਗਰੀਬ ਪਰਿਵਾਰਾਂ ਨੂੰ ਆਪਣਾ ਚੁੱਲਾ ਚਲਾਉਣਾ ਬੇਹੱਦ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਮਦਦ ਲਈ ਅਸੀਂ ਹਮੇਸ਼ਾ ਹੀ ਤਤਪਰ ਹਾਂ ।ਕਰੋਨਾ ਕਾਲ ਤੋਂ ਲੈ ਕੇ ਸੇਵਾਵਾਂ ਲਗਾਤਾਰ ਜਾਰੀ ਹਨ। ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।ਇਸ ਮੌਕੇ ਬਾਬਾ ਗੁਰਚਰਨ ਸਿੰਘ, ਬਾਬਾ ਮਲਕੀਤ ਸਿੰਘ,ਡਾ ਸੋਨੀ ਸੇਖ ਭੂਦਨ, ਸ਼ਿਵਰਾਤਰੀ ਖਾਂ, ਅੰਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਪਤਵੰਤ ਸੱਜਣ ਹਾਜ਼ਰ ਸਨ।