ਜਲੰਧਰ (ਵਿੱਕੀ ਸੂਰੀ):- ਬਸਤੀ ਸ਼ੇਖ ਜਲੰਧਰ ਸ਼ਹਿਰ ਦਾ ਮਾਣ ਇੱਕ ਛੋਟੀ ਜਿਹੀ ਬੱਚੀ ਜਿਹਦਾ ਨਾਮ ਅਰਾਧਿਆ ਸ਼ਰਮਾ ਜਿਸ ਦੀ ਉਮਰ 5 ਸਾਲ ਹੈ ਤੇ ਇੱਕ ਮਿਡਲ ਪਰਿਵਾਰ ਦੇ ਵਿੱਚ ਜੰਮੀ ਪਲੀ, ਧਾਰਮਿਕਤਾ ਪਰਿਵਾਰ ਦੀ ਬੇਟੀ ਜਿਨਾਂ ਦੇ ਪਿਤਾ ਦਾ ਨਾਂ ਸੁਨੰਤ ਸ਼ਰਮਾ ਅਤੇ ਮਾਂ ਦਾ ਨਾਂ ਜੋਤੀ ਸ਼ਰਮਾ ਇਸ ਛੋਟੀ ਜਿਹੀ ਬੱਚੀ ਨੇ ਵੱਡੀਆਂ ਵੱਡੀਆਂ ਲੋਕ ਨਾਥ ਗਿੱਧੇ ਦੇ ਵਿੱਚ ਤਿੰਨ ਵਾਰ ਨੈਸ਼ਨਲ ਅਵਾਰਡ ਜਿੱਤਿਆ। 16 ਵਾਰ ਪੰਜਾਬ ਸਟੇਟ ਅਵਾਰਡ ਜਿੱਤਿਆ ਤੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਇਹਨਾਂ ਬੱਚਿਆਂ ਨੂੰ ਸਰਕਾਰ ਚੰਗੀਆਂ ਗਰਾਂਟਾ ਦੇਵੇ ਤੇ ਇਹਦਾਂ ਦੇ ਬੱਚੇ ਅੱਗੇ ਵੱਧ ਸਕਣ ਤਾ ਜੋਂ ਪੂਰੇ ਸੰਸਾਰ ਵਿੱਚ ਹਿੰਦੁਸਤਾਨ ਦਾ ਨਾਮ ਰੋਸ਼ਨ ਕਰ ਸਕਣ ।ਇਸ ਤਰਾਂ ਦੇ ਬੱਚਿਆ ਨੂੰ ਸਰਕਾਰ ਦੀ ਸਪੋਰਟ ਚਾਹੀਦੀ ਹੈ ਸਾਡੀਆਂ ਸਰਕਾਰਾਂ ਦੇ ਵਿੱਚ ਇਹ ਸਭ ਤੋਂ ਵੱਡੀ ਨਲੈਕੀ ਹੈ ਇਹਦਾਂ ਦੇ ਬੱਚਿਆਂ ਨੂੰ ਪ੍ਰਫੁੱਲਤ ਨਹੀਂ ਕੀਤਾ ਜਾਂਦਾ। ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੋ ਖੁਦ ਇਸ ਵਿਸ਼ੇ ਦੇ ਵਿੱਚ ਕਲਾਕਾਰ ਰਹੇ ਨੇ ਅਤੇ ਉਹਨਾਂ ਨੇ ਬੜੀਆਂ ਪਲਾਂਘਾਂ ਪਠੀਆਂ ਨੇ ਤੇ ਵੈਲਕਮ ਪੰਜਾਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਅਰਾਧਿਆ ਸ਼ਰਮਾ ਨੂੰ ਪੰਜਾਬ ਲੈਵਲ ਤੇ ਇਸਨੂੰ ਤਿਆਰ ਕੀਤਾ ਜਾਵੇ ਤਾਂ ਕਿ ਵਰਲਡ ਲੈਵਲ ਤੇ ਜਾ ਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ।