ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਿਹਨਾਜ਼ ਗਿੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸ਼ਹਿਨਾਜ਼ ਗਿੱਲ ਅਤੇ ਇੱਕ ਮਿਊਜ਼ਿਕ ਕੰਪਨੀ ਵਿਚਾਲੇ ਕੰਮ ਨੂੰ ਲੈ ਕੇ ਚੱਲ ਰਹੇ ਵਿਵਾਦ ਉੱਤੇ ਆਪਣਾ ਫੈਸਲਾ ਸੁਣਾਇਆ ਹੈ।ਅਦਾਲਤ ਨੇ ਕਿਹਾ ਕਿ ਸ਼ਹਿਨਾਜ਼ ਕੌਰ ਗਿੱਲ ਨੂੰ ‘ਸਿਮਰਨ ਮਿਊਜ਼ਿਕ ਕੰਪਨੀ’ ਲਈ ਵਿਸ਼ੇਸ਼ ਤੌਰ ‘ਤੇ ਗਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਸ਼ਹਿਨਾਜ਼ ਨੇ 2019 ‘ਚ ਇਸ ਕੰਪਨੀ ਨਾਲ ਕਰਾਰ ਕੀਤਾ ਸੀ।ਜਸਟਿਸ ਗੁਰਬੀਰ ਸਿੰਘ ਨੇ ਇਹ ਹੁਕਮ ਸੱਜਣ ਕੁਮਾਰ ਦੁਹਾਨ ਅਤੇ ਇੱਕ ਹੋਰ ਵੱਲੋਂ ਗਾਇਕ ਤੇ ਅਦਾਕਾਰਾ ਸ਼ਹਿਨਾਜ਼ ਕੌਰ ਉਰਫ਼ ਸ਼ਹਿਨਾਜ਼ ਗਿੱਲ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਪੀਲਕਰਤਾ ਨੇ ਸ਼ਹਿਨਾਜ਼ ਦੇ ਹੱਕ ਵਿੱਚ 29 ਅਗਸਤ, 2023 ਦੇ ਹੁਕਮ ਨੂੰ ਮੁਹਾਲੀ ਦੀ ਇੱਕ ਸਥਾਨਕ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ।ਸੱਜਣ ਕੁਮਾਰ ਦੁਹਾਨ ਅਤੇ ਹੋਰਾਂ ਨੇ ਮੋਹਾਲੀ ਅਦਾਲਤ ਵੱਲੋਂ ਜਾਰੀ 29 ਅਗਸਤ 2023 ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨਰ ਸਿਮਰਨ ਮਿਊਜ਼ਿਕ ਇੰਡਸਟਰੀ ਦੀ ਮਾਲਕ ਹੈ ਅਤੇ ਉਨ੍ਹਾਂ ਨੇ ਸ਼ਹਿਨਾਜ਼ ਨਾਲ ਸਮਝੌਤਾ ਕੀਤਾ ਸੀ ਕਿ ਉਹ ਸਿਰਫ਼ ਉਨ੍ਹਾਂ ਦੀ ਕੰਪਨੀ ਲਈ ਗੀਤ ਗਾਏਗੀ। ਸਾਲ 2019 ਵਿੱਚ, ਸ਼ਹਿਨਾਜ਼ ਨੂੰ ਬਿੱਗ ਬੌਸ 13 ਵਿੱਚ ਇੱਕ ਪ੍ਰਤੀਭਾਗੀ ਵਜੋਂ ਸ਼ਾਮਲ ਕੀਤਾ ਗਿਆ ਸੀ ਅਤੇ 27 ਸਤੰਬਰ, 2019 ਨੂੰ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋਈ ਸੀ।
ਸ਼ਹਿਨਾਜ਼ ਨੇ ਸਿਮਰਨ ਨਾਲ ਕਈ ਗੀਤਾਂ ਅਤੇ ਸੰਗੀਤ ਵੀਡੀਓਜ਼ ‘ਚ ਪਰਫਾਰਮ ਕੀਤਾ ਹੈ। ਜਿਸ ਵਿੱਚ ਇੱਕ ਗੀਤ ‘ਵੀਹਮ’ ਵੀ ਸ਼ਾਮਲ ਹੈ, ਜੋ ਸਾਲ 2019 ਵਿੱਚ ਰਿਕਾਰਡ ਕੀਤਾ ਗਿਆ ਸੀ।