ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਸਥਾਨਕ ਬਾਜ਼ਾਰ ‘ਚ 550 ਰੁਪਏ ਵਧ ਕੇ 75,700 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਰਾਸ਼ਟਰੀ ਰਾਜਧਾਨੀ ‘ਚ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਦੀ ਸੋਨੇ ਦੀ ਕੀਮਤ ਕ੍ਰਮਵਾਰ 75,700 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ।ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਸੋਮਵਾਰ ਨੂੰ ਕੀਮਤੀ ਧਾਤੂ ਦੇ ਭਾਅ 75,150 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਏ ਸਨ। ਪੀਲੀ ਧਾਤੂ 10 ਜੁਲਾਈ ਤੋਂ ਪਿਛਲੇ ਪੰਜ ਸੈਸ਼ਨਾਂ ‘ਚ 1,300 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ।ਇਸ ਤੌਰਾਨ ਚਾਂਦੀ ਦੀ ਕੀਮਤ ਵੀ 400 ਰੁਪਏ ਦੇ ਵਾਧੇ ਨਾਲ 94,400 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਪਹੁੰਚ ਗਈ। ਪਿਛਲੇ ਸੈਸ਼ਨ ‘ਚ ਇਹ 94,000 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਬੰਦ ਹੋਈ ਸੀ।