ਗਲੋਬਲ ਸਟਾਰ ਦਿਲਜੀਤ ਦੋਸਾਂਝ ਇੰਨ੍ਹੀ ਦਿਨੀ ਪੂਰੀ ਦੂਨੀਆਂ ਵਿੱਚ ਛਾਏ ਹੋਏ ਹਨ। ਜਿੱਥੇ ਉਹ ਲਾਈਵ ਕਸੰਰਟ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ਼ ਕਰ ਰਹੇ ਹਨ ਉੱਥੇ ਹੀ ਗਾਇਕ ਦੀ ਫਿਲਮ ‘ਜੱਟ ਐਂਡ ਜੂਲੀਅਟ 3’ ਨੇ ਬਕਾਸ ਆਫੀਸ ਵਿੱਚ ਛਾ ਗਈ ਹੈ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ 27 ਜੂਨ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਫਿਲਮ ਨੇ 20 ਦਿਨਾਂ ਵਿੱਚ ਹੀ 100 ਕਰੋੜ ਦਾ ਅਕੰੜਾ ਪਾਰ ਕਰ ਲਿਆ ਹੈ।ਇਸਦੀ ਜਾਣਕਾਰੀ ਗਾਇਕ ਨੇ ਸੋਸ਼ਲ ਮੀਡੀਆ ਰਾਹੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸੋਟਰੀ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ਉਨ੍ਹਾਂ ਨੇ ਦੱਸਿਆ ਹੈ ਕਿ  ‘ਜੱਟ ਐਂਡ ਜੂਲੀਅਟ 3’ ਨੇ 100 ਕਰੋੜ ਦਾ ਅੰਰੜਾ ਪਾਰ ਕਰ ਲਿਆ ਹੈ। ਹੁਣ ਇਹ ਜਲਦ ਹੀ ਗਿੱਪੀ ਗਰੇਵਾਲ ਅਤੇ ਸੋਮਨ ਬਾਜਵਾ ਦੀ ਫਿਲਮ ‘ਕੈਰੀ ਆਨ ਜੱਟਾ 3’ ਦਾ ਰਿਕਾਰਡ ਬ੍ਰੇਕ ਕਰ ਸਕਦੀ ਹੈ। ਦੱਸ ਦਈਏ ਕਿ ਕੈਰੀ ਆਨ ਜੱਟਾ 3 ਬਲਾਕਬਾਸਟਰ ਰਹੀ ਸੀ ਅਤੇ ਇਸ ਫਿਲਮ ਨੇ 103 ਕਰੋੜ ਦੀ ਕਮਾਈ ਕੀਤੀ ਸੀ।

    ਫ਼ਿਲਮ ਨੇ ਪਹਿਲੇ ਦਿਨ 10.76 ਕਰੋੜ ਰੁਪਏ ਦੀ ਵਰਲਡਵਾਈਡ ਕਮਾਈ ਕੀਤੀ ਸੀ, ਜਿਸ ‘ਚ 4.13 ਕਰੋੜ ਰੁਪਏ ਭਾਰਤ ਤੇ 6.63 ਕਰੋੜ ਰੁਪਏ ਓਵਰਸੀਜ਼ ਦੇ ਸ਼ਾਮਲ ਹਨ। ਉਥੇ ਦੂਜੇ ਦਿਨ ਫ਼ਿਲਮ ਨੇ ਕੁਲ 11.65 ਕਰੋੜ ਰੁਪਏ ਕਮਾਏ, ਜਿਸ ‘ਚ 4.72 ਕਰੋੜ ਰੁਪਏ ਭਾਰਤ ਤੇ 6.93 ਕਰੋੜ ਰੁਪਏ ਓਵਰਸੀਜ਼ ਦੀ ਕਮਾਈ ਸ਼ਾਮਲ ਹੈ।

    ਇਸ ਫਿਲਮ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹਨ। ਫਿਲਮ ਦੇ ਨਿਰਮਾਤਾਵਾਂ ਵਿੱਚ ਬਲਵਿੰਦਰ ਸਿੰਘ, ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਦਿਲਜੀਤ ਦੋਸਾਂਝ ਖੁਦ ਵੀ ਸ਼ਾਮਲ ਹਨ। ਇਸ ਪੰਜਾਬੀ ਫਿਲਮ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਨਸੀਨ ਚਿਨਯੋਤੀ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।