ਝਾਰਖੰਡ ਦੇ ਜਮਸ਼ੇਦਪੁਰ ਵਿੱਚ ਮੰਗਲਵਾਰ ਤੜਕੇ 3.43 ਵਜੇ ਮੁੰਬਈ-ਹਾਵੜਾ ਮੇਲ (12810) ਦੀਆਂ 18 ਬੋਗੀਆਂ ਪਟੜੀ ਤੋਂ ਉਤਰ ਗਈਆਂ। ਪਟੜੀ ਤੋਂ ਉਤਰੇ ਡੱਬੇ ਨਾਲ ਵਾਲੀ ਪਟੜੀ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਏ। ਟਰੇਨ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

    https://x.com/welcomepunjab/status/1818153910848172290

    ਇਹ ਹਾਦਸਾ ਰਾਜਖਰਸਵਾਨ ਅਤੇ ਬਡਬੰਬੋ ਵਿਚਕਾਰ ਵਾਪਰਿਆ। ਜ਼ਖ਼ਮੀਆਂ ਨੂੰ ਚੱਕਰਧਰਪੁਰ ਦੇ ਰੇਲਵੇ ਹਸਪਤਾਲ ਲਿਆਂਦਾ ਗਿਆ। ਰੇਲਵੇ ਅਧਿਕਾਰੀ ਮੌਕੇ ‘ਤੇ ਮੌਜੂਦ ਸਨ।ਚੱਕਰਧਰਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਆਦਿਤਿਆ ਕੁਮਾਰ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਾਹਤ ਰੇਲ ਗੱਡੀ ਅਤੇ ਸਾਰੀਆਂ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਸਨ।ਮਾਲ ਗੱਡੀ ਦੇ ਡੱਬੇ ਨਾਲ ਟਕਰਾਉਣ ਤੋਂ ਬਾਅਦ ਮੁੰਬਈ ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਕੋਚ ਦੇ ਅੰਦਰ ਫਸੇ 2 ਯਾਤਰੀ। ਐਨਡੀਆਰਐਫ ਨੇ ਕੋਚ ਕੱਟ ਕੇ ਦੋਵਾਂ ਨੂੰ ਬਾਹਰ ਕੱਢਿਆ ਪਰ ਦੋਵਾਂ ਦੀ ਮੌਤ ਹੋ ਗਈ।