ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਨੇ ਹੁਣ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਹੈ। ਕ੍ਰਿਤੀ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਜ਼ਿਆਦਾ ਐਕਸਪੋਜ਼ ਨਹੀਂ ਕਰਦੀ। ਹਾਲ ਹੀ ‘ਚ ਉਨ੍ਹਾਂ ਨੇ ਆਪਣਾ 34ਵਾਂ ਜਨਮਦਿਨ ਮਨਾਇਆ ਸੀ, ਜਿਸ ਤੋਂ ਬਾਅਦ ਇਹ ਅਫਵਾਹ ਸਾਹਮਣੇ ਆਈ ਸੀ ਕਿ ਉਹ ਜਮਨਦਿਨ ‘ਤੇ ਰੋਮਰਡ ਬੁਆਏਫ੍ਰੈਂਡ ਕਬੀਰ ਬਾਹੀਆ ਨਾਲ ਸੀ। ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਕਾਰਾ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ। ਕੁਝ ਲੋਕਾਂ ਨੂੰ ਕ੍ਰਿਤੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।ਕ੍ਰਿਤੀ ਸੈਨਨ ਅਕਸਰ ਆਪਣੀ ਲਵ ਲਾਈਫ ਨੂੰ ਲੈ ਕੇ ਕੋਈ ਨਾ ਕੋਈ ਖਬਰ ਲੈ ਕੇ ਆਉਂਦੀ ਹੈ। ਹਾਲ ਹੀ ‘ਚ ਅਦਾਕਾਰਾ ਦਾ ਨਾਂ ਸਾਊਥ ਦੇ ਸੁਪਰਸਟਾਰ ‘ਪ੍ਰਭਾਸ’ ਨਾਲ ਜੁੜਿਆ ਸੀ। ਹਾਲਾਂਕਿ ਦੋਹਾਂ ਸਿਤਾਰਿਆਂ ਨੇ ਇਨ੍ਹਾਂ ਖਬਰਾਂ ‘ਤੇ ਚੁੱਪੀ ਬਣਾਈ ਰੱਖੀ। ਹੁਣ ਚਰਚਾ ਹੈ ਕਿ ਉਹ ਯੂਕੇ ਸਥਿਤ ਬਿਜ਼ਨੈੱਸਮੈਨ ਕਬੀਰ ਬਾਹੀਆ ਨੂੰ ਡੇਟ ਕਰ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ Reddit ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰਾ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ।

    ਸਿਗਰੇਟ ਪੀਂਦੇ ਹੋਏ ਅਦਾਕਾਰਾ ਦਾ ਵੀਡੀਓ ਵਾਇਰਲ ਹੋਇਆ ਤਾਂ ਚਰਚਾ ਸ਼ੁਰੂ ਹੋ ਗਈ। ਪੋਸਟ ਨੂੰ ਦੇਖ ਕੇ ਕਈ ਯੂਜ਼ਰਸ ਅਦਾਕਾਰਾ ਨੂੰ ਸਪੋਰਟ ਕਰ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ‘ਮੈਨੂੰ ਗੱਲ ਸਮਝ ਨਹੀਂ ਆ ਰਹੀ। ਜੇ ਲੋਕ ਸਿਗਰਟ ਪੀਂਦੇ ਹਨ ਤਾਂ ਕੀ ਹੋਵੇਗਾ? ਉਹ ਛੁੱਟੀ ‘ਤੇ ਹੈ, ਉਹ ਜੋ ਚਾਹੇ ਕਰ ਸਕਦੀ ਹੈ ਜੋ ਕਿ ਗੈਰ-ਕਾਨੂੰਨੀ ਨਹੀਂ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ‘ਜੇਕਰ ਉਹ ਪੀ ਰਹੀ ਹੈ ਤਾਂ ਉਨ੍ਹਾਂ ਨੂੰ ਪੀਣ ਦਿਓ ਇਹ ਕੋਈ ਵੱਡੀ ਗੱਲ ਨਹੀਂ ਹੈ।’ ਕ੍ਰਿਤੀ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ- ‘ਇਸ ਵਿੱਚ ਮੁੱਦਾ ਬਣਾਉਣ ਦੀ ਕੀ ਗੱਲ ਹੈ?

    ਕ੍ਰਿਤੀ ਗ੍ਰੀਕ ਆਈਲੈਂਡ ਵਿੱਚ ਕਬੀਰ ਬਾਹੀਆ ਨਾਲ ਆਈ ਨਜ਼ਰ
    ਇਨ੍ਹੀਂ ਦਿਨੀਂ ਅਭਿਨੇਤਰੀ ਗ੍ਰੀਕ ਟਾਪੂ ਮਾਈਕੋਨੋਸ ‘ਚ ਹੈ, ਜਿੱਥੇ ਉਹ ਆਪਣਾ ਜਨਮਦਿਨ ਮਨਾਉਣ ਗਈ ਹੋਈ ਹੈ। ਇਸ ਤੋਂ ਪਹਿਲਾਂ ਕਬੀਰ ਬਾਹੀਆ ਨੇ ਵੀ ਇਸੇ ਲੋਕੇਸ਼ਨ ਤੋਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀਆਂ ਸਨ ਅਤੇ ਹੁਣ ਅਭਿਨੇਤਰੀ ਨੂੰ ਆਪਣੇ ਨਾਲ ਦੇਖ ਕੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਦਾਕਾਰਾ ਕਬੀਰ ਨੂੰ ਡੇਟ ਕਰ ਰਹੀ ਹੈ। ਕਿਉਂਕਿ ਹੁਣ ਤੱਕ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ ਹੈ ਅਤੇ ਨਾ ਹੀ ਇਨ੍ਹਾਂ ਅਫਵਾਹਾਂ ‘ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਨਵੇਂ ਸਾਲ 2024 ਦੌਰਾਨ ਦੋਵਾਂ ਦੀਆਂ ਇਕੱਠੇ ਪਾਰਟੀ ਕਰਨ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

    ਕੌਣ ਹੈ ਕਬੀਰ ਬਾਹੀਆ
    ਕ੍ਰਿਤੀ ਦਾ ਨਾਂ ਆਉਣ ਤੋਂ ਬਾਅਦ ਲੋਕ ਇਹ ਜਾਣਨ ਲਈ ਬੇਤਾਬ ਹਨ ਕਿ ਕਬੀਰ ਬਾਹੀਆ ਕੌਣ ਹੈ ਅਤੇ ਉਹ ਕੀ ਕਰਦਾ ਹੈ। ਕਬੀਰ ਪੇਸ਼ੇ ਤੋਂ ਇੱਕ ਵਪਾਰੀ ਹੈ ਅਤੇ ਲੰਡਨ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਕੁਲਜਿੰਦਰ ਬਾਹੀਆ ਸਾਊਥਾਲ ਟਰੈਵਲ ਨਾਮਕ ਯੂਕੇ ਦੀ ਸਭ ਤੋਂ ਵਧੀਆ ਟਰੈਵਲ ਕੰਪਨੀ ਦੇ ਮਾਲਕ ਹਨ। ਕਬੀਰ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਹਨ। ਉਨ੍ਹਾਂ ਨੇ ਹਾਰਦਿਕ ਪੰਡਯਾ-ਨਤਾਸ਼ਾ ਸਟੈਨਕੋਵਿਚ ਦੇ ਵਿਆਹ ਵਿੱਚ ਵੀ ਸ਼ਿਰਕਤ ਕੀਤੀ ਸੀ।