ਕੇਂਦਰ ਸਰਕਾਰ ਨੇ ਸੋਨੇ ਦੀ ਦਰਾਮਦ ਉਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਕ ਹਫਤੇ ਵਿਚ ਸੋਨੇ ਦੀ ਕੀਮਤ ‘ਚ ਕਰੀਬ 7269 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕਿ ਹੁਣ ਘਰੇਲੂ ਸਰਾਫਾ ਬਾਜ਼ਾਰ ‘ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਗਿਰਾਵਟ ਉਤੇ ਮੰਗਲਵਾਰ ਨੂੰ ਬਰੇਕ ਲੱਗ ਗਈ। ਕੀਮਤਾਂ ਪਿਛਲੇ ਦੋ ਦਿਨ ਤੋਂ ਚੜ੍ਹ ਰਹੀਆਂ ਹਨ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਿਰ ਪੁਰਾਣੇ ਭਾਅ ਉਤੇ ਪਹੁੰਚ ਸਕਦੀਆਂ ਹਨ।

    ਅੱਜ ਚਾਂਦੀ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਸੋਨਾ ਮਹਿੰਗਾ ਹੋ ਕਿ ਫਿਰ 71,600 ਰੁਪਏ ਉਤੇ ਚਲਾ ਗਿਆ ਹੈ। ਇੱਕ ਕਿਲੋ ਚਾਂਦੀ 84,500 ਰੁਪਏ ਵਿੱਚ ਵਿਕ ਰਹੀ ਹੈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।ਦਿੱਲੀ ਸਰਾਫਾ ਬਾਜ਼ਾਰ ‘ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 550 ਰੁਪਏ ਵਧ ਕੇ 71,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 71,050 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ (Gold Price Today) ਹੋਇਆ ਸੀ। ਅਖਿਲ ਭਾਰਤੀ ਸਰਾਫਾ ਸੰਘ ਨੇ ਕਿਹਾ ਕਿ ਦੂਜੇ ਪਾਸੇ ਚਾਂਦੀ ਦੀ ਕੀਮਤ 84,500 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਸਥਿਰ ਰਹੀ। ਵਪਾਰੀਆਂ ਨੇ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਤਾਜ਼ਾ ਮੰਗ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਮਜ਼ਬੂਤ ​​ਰੁਖ ਨੂੰ ਦੱਸਿਆ।

    ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ
    ਵਿਸ਼ਵ ਪੱਧਰ ਉਤੇ ਕਾਮੈਕਸ ਵਿਚ ਸੋਨਾ ਪਿਛਲੇ ਬੰਦ ਭਾਅ ਤੋਂ 7.40 ਡਾਲਰ ਪ੍ਰਤੀ ਔਂਸ ਵਧ ਕੇ 2,432.90 ਡਾਲਰ ਪ੍ਰਤੀ ਔਂਸ ਉਤੇ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ ਵਿਚ ਕਾਮੈਕਸ ‘ਚ ਚਾਂਦੀ 0.27 ਫੀਸਦੀ ਵਧ ਕੇ 27.94 ਡਾਲਰ ਪ੍ਰਤੀ ਔਂਸ ਉਤੇ ਪਹੁੰਚ ਗਈ।

    ਮੋਬਾਈਲ ਉਤੇ ਸੋਨੇ ਦੇ ਰੇਟ ਜਾਣੋ
    ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਸ਼ਨੀਵਾਰ ਅਤੇ ਐਤਵਾਰ ਨੂੰ ਦਰਾਂ ਜਾਰੀ ਨਹੀਂ ਕਰਦੀ ਹੈ। ਤੁਸੀਂ ਆਪਣੇ ਮੋਬਾਈਲ ‘ਤੇ ਸੋਨੇ ਦੀ ਪ੍ਰਚੂਨ ਕੀਮਤ ਵੀ ਜਾਣ ਸਕਦੇ ਹੋ। ਇਸ ਲਈ ਤੁਹਾਨੂੰ 8955664433 ਉਤੇ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ਉਤੇ ਇੱਕ ਮੈਸੇਜ ਆਵੇਗਾ। ਸੋਨੇ ਦੀ ਕੀਮਤ ਬਾਰੇ ਜਾਣਕਾਰੀ ਤੁਹਾਨੂੰ SMS ਰਾਹੀਂ ਭੇਜੀ ਜਾਂਦੀ ਹੈ।

    ਕੈਰੇਟ ਕੀ ਹੈ?
    ਕੈਰੇਟ ਇੱਕ ਇਕਾਈ ਹੈ ਜੋ ਗਹਿਣਿਆਂ ਦੇ ਭਾਰ ਜਾਂ ਸੋਨੇ ਦੀ ਸ਼ੁੱਧਤਾ ਨੂੰ ਦਰਸਾਉਂਦੀ ਹੈ। ਕੈਰਟ ਦਰਸਾਉਂਦਾ ਹੈ ਕਿ ਉਸ ਧਾਤ ਦਾ ਕਿੰਨਾ ਹਿੱਸਾ ਕਿਸੇ ਹੋਰ ਧਾਤ ਨਾਲ ਮਿਲਾਇਆ ਜਾਂਦਾ ਹੈ। ਉਦਾਹਰਨ ਲਈ, 24 ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ। ਇਸ ਵਿੱਚ ਕੋਈ ਹੋਰ ਧਾਤ ਨਹੀਂ ਮਿਲਾਈ ਜਾਂਦੀ। ਹਾਲਾਂਕਿ, ਸ਼ੁੱਧ ਸੋਨਾ ਬਹੁਤ ਜਲਦੀ ਟੁੱਟ ਜਾਂਦਾ ਹੈ, ਇਸ ਲਈ ਇਸ ਨੂੰ ਥੋੜਾ ਮਜ਼ਬੂਤ ​​ਬਣਾਉਣ ਲਈ ਇਸ ਵਿੱਚ ਹੋਰ ਧਾਤਾਂ ਜੋੜੀਆਂ ਜਾਂਦੀਆਂ ਹਨ। ਇਸ ਲਈ ਜ਼ਿਆਦਾਤਰ ਸੋਨੇ ਦੇ ਗਹਿਣੇ 22 ਕੈਰੇਟ ਸੋਨੇ ਤੋਂ ਬਣਾਏ ਜਾਂਦੇ ਹਨ।