ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਵੱਲੋਂ ਡੀਸੀ ਦਫਤਰ ਅੱਗੇ ਲੱਗੇ ਪੱਕੇ ਮੋਰਚੇ ਦੇ ਸਬੰਧ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਐਲਾਨ ਕੀਤਾ ਗਿਆ ਕਿ ਆਉਣ ਵਾਲੀ ਇੱਕ ਅਗਸਤ ਨੂੰ ਵੱਡਾ ਇਕੱਠ ਕਰਕੇ ਸੱਤ ਨੰਬਰ ਚੁੰਗੀ ਨੂੰ ਪੱਕੇ ਤੌਰ ਤੇ ਅਣ ਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ ਜਾਂ ਫਿਰ ਐਮਐਲਏ ਰਜਨੀਸ਼ ਦਈਆ ਦੇ ਘਰ ਦਾ ਘਿਰਾਓ ਕਰਕੇ ਪੀਐਮ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮ ਐਲੇ ਏ ਰਜਨੀਸ਼ ਦਹੀਆ ਦੇ ਪੁਤਲੇ ਫੂਕ ਜਾਣਗੇ ਜਿੰਨੀ ਦੇਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ 200 ਤੋਂ ਜਿਆਦਾ ਪਰਿਵਾਰਾਂ ਨੂੰ ਉਜਾੜਨ ਵਾਲੀ ਠੇਕੇ ਚੁਗੌਤੇ ਦੀ ਚਿੱਠੀ ਰੱਦ ਨਹੀਂ ਕੀਤੀ ਜਾਂਦੀ ਉਨੀ ਦੇਰ ਮੋਰਚਾ ਸਮਾਪਤ ਨਹੀਂ ਕੀਤਾ ਜਾਵੇ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫਿਰੋਜਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਗੂਆਂ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਫਿਰੋਜਪੁਰ ਵਿੱਚ ਡੀਸੀ ਦਫਤਰ ਅੱਗੇ ਆਬਾਦਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੀ 13 ਜੁਲਾਈ ਤੋਂ ਪੱਕਾ ਮੋਰਚਾ ਲੱਗਾ ਹੈ ਜਿਸ ਵਿਚ ਕਿਸਾਨਾਂ ਵੱਲੋਂ ਪਿਛਲੇ 40 ਸ਼ਾਲਾ ਤੋਂ ਕੜੀ ਮਿਹਨਤ ਕਰਕੇ ਸਤਲੁਜ ਦਰਿਆ ਤੋਂ ਬੇੜੇ ਰਾਹੀਂ ਜਾ ਕੇ ਜ਼ਮੀਨਾਂ ਅਬਾਦ ਕਰਕੇ ਲਗਾਤਾਰ ਖੇਤੀ ਕੀਤੀ ਜਾਂ ਰਹੀ ਹੈ ਜਿਸ ਵਿਚ ਕਿਸਾਨਾਂ ਦੇ ਨਾਮ ਪਰ ਮੋਟਰਾਂ ਟਿਊਬਵੈੱਲ ਕੁਨੈਕਸ਼ਨ ਲੱਗੇ ਹੋਏ ਹਨ ਇਸ ਵਿੱਚੋਂ ਕੁਝ ਰਕਬਾ 2007 ਵਾਲੀ ਪੋਲਸੀ ਦਾ ਹੈ ਜਿਸ ਦੀਆਂ ਰਜਿਸਟਰੀਆਂ ਅਤੇ ਜਮਾਬੰਦੀਆ ਕਿਸਾਨਾਂ ਦੇ ਨਾਮ ਤੇ ਦਰਜ ਸੀ ਪਰ ਇਸ ਦੇ ਇੰਤਕਾਲ ਪੂਰੇ ਪੰਜਾਬ ਵਿੱਚ ਕਿਸਾਨਾਂ ਦੇ ਨਾਵਾਂ ਤੋਂ ਟੁੱਟ ਕੇ ਸਰਕਾਰ ਦੇ ਨਾਮ ਤੇ ਹੋ ਚੁੱਕੇ ਹਨ ਅਤੇ ਕੁਝ ਰਕਬਾ ਇੱਕ ਫੌਜੀ ਟਹਿਲ ਸਿੰਘ ਜੋ ਬੀਐਸਐਫ ਦੇ ਵਿੱਚ ਸੀ ਜੋ 1971 ਦੀ ਲੜਾਈ ਵਿੱਚ ਜੰਗ ਲੜਦਿਆਂ ਸ਼ਹੀਦ ਹੋ ਗਿਆ ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੁਝ ਰਕਬਾ ਅਲਾਟ ਕੀਤਾ ਗਿਆ ਹੈ ਅਤੇ ਇਸ ਸਾਰੇ ਰਕਬੇ ਨੂੰ ਠੇਕੇ ਚਗੋਤੇ ਤੇ ਚੜਾ ਕੇ ਆਪਣੇ ਚੇਤਿਆਂ ਨੂੰ ਜਮੀਨ ਦੇਣ ਲਈ ਐਮਐਲਏ ਰਜਨੀਸ਼ ਦਹੀਆ ਅਤੇ ਗੁਰਦੀਪ ਸਿੰਘ ਵੱਲੋਂ ਰਲ ਕੇ ਇੱਕ ਚਿੱਠੀ ਕਢਵਾਈ ਗਈ ਹੈ ਜਿਸ ਨੂੰ ਰੱਦ ਕਰਵਾਉਣ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾਂ ਫਿਰੋਜਪੁਰ ਵਿੱਚ ਪੱਕਾ ਮੋਰਚਾ ਲੱਗਿਆ ਹੋਇਆ ਹੈ ਅਤੇ ਇਸ ਮੋਰਚੇ ਵਿੱਚ ਜ਼ਿਲ੍ਹੇ ਦੇ ਸਾਰੇ ਆਗੂਆਂ ਨਾਲ ਮੀਟਿੰਗ ਕਰਨ ਲਈ ਪਿਛਲੇ ਸ਼ਨੀਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਲਾ ਫਿਰੋਜਪੁਰ ਵਿੱਚ ਪਹੁੰਚ ਰਹੇ ਸੀ ਪਰ ਲੁਧਿਆਣਾ ਵਿੱਚ ਪਹਿਰੇ ਦਾਰ ਪੱਤਰਕਾਰ ਦੇ ਭੋਗ ‘ਤੇ ਜਾਣ ਕਾਰਨ ਉਹਨਾਂ ਨੂੰ ਮੌਕੇ ‘ਤੇ ਫਿਰੋਜਪੁਰ ਮੋਰਚੇ ਵਿੱਚ ਆਉਣ ਵਾਲਾ ਪ੍ਰੋਗਰਾਮ ਰੱਦ ਕਰਨਾ ਪਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਵੱਲੋਂ ਐਮ ਐਲ ਏ ਰਜਨੀਸ਼ ਦਹੀਆ ਦੇ ਕਹਿਣ ‘ਤੇ ਝੂਠੇ ਇਲਜਾਮ ਲਾ ਕੇ ਡੱਲੇਵਾਲ ਸਾਹਿਬ ਦਾ ਪੁਤਲਾ ਫੂਕਿਆ ਗਿਆ ਜਿਸ ਦੇ ਸਬੰਧ ਵਿੱਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਗੁਰਦੀਪ ਸਿੰਘ ਜੋ ਕਿ ਸਰਕਾਰੀ ਬੰਦਾ ਹੈ ਜਿਸ ਨੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਿਸਾਨੀ ਦਾ ਮਖੌਟਾ ਪਾਇਆ ਹੋਇਆ ਹੈ ਪਰ ਸਰਕਾਰ ਜਿੰਦਾਬਾਦ ਦੇ ਨਾਅਰੇ ਲਾਉਂਦਾ ਹੈ ਅਤੇ ਅਕਸਰ ਹੀ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾ ਵਿਚ ਸ਼ਾਮਿਲ ਹੁੰਦਾ ਹੈ। ਗੁਰਦੀਪ ਸਿੰਘ ਵੱਲੋਂ ਐਮਐਲਏ ਰਜਨੀਸ਼ ਦਹੀਆ ਨਾਲ ਰਲ ਕੇ 200 ਤੋਂ ਜਿਆਦਾ ਕਿਸਾਨ ਪਰਿਵਾਰਾਂ ਨੂੰ ਉਜਾੜ ਕੇ ਆਪ ਜਮੀਨ ਹੜੱਪਣਾ ਚਾਹੁੰਦਾ ਹੈ ਜਿਸ ਦੀਆਂ ਲਿਸਟਾਂ ਵੱਖ ਵੱਖ ਪਿੰਡਾਂ ਦੇ ਵਿਅਕਤੀਆ ਦੀਆਂ ਪਹਿਲਾਂ ਤੋਂ ਹੀ ਤਿਆਰ ਕੀਤੀਆ ਹੋਈਆਂ ਹਨ। ਜਿਹਨਾਂ ਦਾਂ ਇਸ ਜ਼ਮੀਨ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਇਸ ਇਲਾਵਾ ਗੁਰਦੀਪ ਸਿੰਘ ਦਾ ਆਂਵਦਾ ਕੋਈ ਵੀ ਕਿਰਦਾਰ ਨਹੀਂ ਇਸ ਵੱਲੋਂ ਆਪਣੇ ਸਕੇ ਭਰਾ ਨੂੰ ਆਪਣੀ ਪਿਓ ਦੀ ਜਾਇਦਾਦ ਵਿੱਚੋਂ ਬਣਦਾ ਹਿੱਸਾ ਨਹੀਂ ਦਿੱਤਾ ਗਿਆ ਇਸ ਦੁੱਖੋਂ ਉਹ ਹੁਣ ਆਪਣੇ ਪਰਿਵਾਰ ਸਮੇਤ ਕਿਸੇ ਸਰਕਾਰੀ ਜਗ੍ਹਾ ਵਿੱਚ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ ਅਤੇ ਇਸ ਵੱਲੋਂ ਗੁਰੂ ਹਰਸਹਾਏ ਲੇਡੀਜ਼ ਕੋਲੋਂ ਝੂਠੇ ਮਾਮਲੇ ਵਿੱਚ ਪੈਸੇ ਲੈਕੇ ਪ੍ਰਸ਼ਾਸਨ ਨੂੰ ਦਬਾਉਣ ਲਈ ਇੱਕ ਧਰਨਾ ਲਾਇਆ ਗਿਆ ਜਿਸ ਦੀ ਪੜਤਾਲ ਕਰਨ ਤੋਂ ਬਾਅਦ ਗੁਰਦੀਪ ਸਿੰਘ ਵੱਲੋਂ ਲਾਇਆ ਧਰਨਾ ਝੂਠਾ ਪਾਇਆ ਗਿਆ ਜਿਸ ਕਾਰਨ ਇਸ ਤੇ ਪੁਲਿਸ ਵੱਲੋਂ ਪਰਚਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਗੁਰਦੀਪ ਸਿੰਘ ਵੱਲੋਂ ਆਪਣੇ ਹੀ ਪਿੰਡ ਵਿੱਚ ਆਪਣੀਆਂ ਭੈਣਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਗਈ ਅਤੇ ਗਲਤ ਹਰਕਤਾਂ ਕੀਤੀਆਂ ਗਈਆਂ ਜਿਸ ਦੀ ਵੀਡੀਓ ਕਲਿੱਪ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਅਤੇ ਕੁਝ ਸਮਾਂ ਪਹਿਲਾਂ ਗੁਰਦੀਪ ਸਿੰਘ ਵੱਲੋ ਆਪਣੇ ਹੀ ਪਿੰਡ ਵਿੱਚ ਇੱਕ ਔਰਤ ਨੂੰ ਛੇੜਨ ਤੇ ਪਿੰਡ ਦੀ ਪੰਚਾਇਤ ਵੱਲੋਂ ਇਸ ਦਾ ਮੂੰਹ ਕਾਲਾ ਕੀਤਾ ਇਹੋ ਜਿਹੇ ਇਨਸਾਨ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਝੂਠੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣਾ ਕਿਰਦਾਰ ਵੇਖ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਦੋਂ ਕਿ ਦਿੱਲੀ ਦੇ ਬਾਰਡਰਾਂ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਰਹਿਨੁਮਾਈ ਹੇਠ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਪਿਛਲੇ ਸਮੇਂ ਤੋਂ ਲਗਾਤਾਰ ਮੋਰਚਾ ਚੱਲਦਾ ਆ ਰਿਹਾ ਹੈ ਜਿਸ ਵਿੱਚ ਮੋਰਚਾ ਜਿੱਤ ਦੀ ਤੈਦਾਰ ਤੇ ਹੈ ਅਤੇ ਕਿਸਾਨਾਂ ਮਜ਼ਦੂਰਾਂ ਵਿੱਚ ਵੀ ਬਹੁਤ ਉਤਸ਼ਾਹ ਹੈ ਜਿਸ ਨੂੰ ਵੇਖ ਕੇ ਬੀਜੇਪੀ ਸਰਕਾਰ ਬੁਖਲਾਟ ਵਿੱਚ ਆਈ ਪਈ ਹੈ ਅਤੇ ਜੋ ਗੁਰਦੀਪ ਸਿੰਘ ਦੀ ਯੂਨੀਅਨ ਦਾ ਸੂਬਾ ਪ੍ਰਧਾਨ ਫੁਰਮਾਨ ਸਿੰਘ ਉਸ ਦਾ ਭਰਾ ਸਤਨਾਮ ਸਿੰਘ ਜੋ ਕਿ ਬੀਜੇਪੀ ਦਾ ਰਾਜ ਸਭਾ ਮੈਂਬਰ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਐਮਐਲਏ ਰਜਿਸ਼ ਦਇਆ ਅਤੇ ਬੀਜੇਪੀ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬਦਨਾਮ ਕਰਨ ਲਈ ਇੱਕ ਚਾਲ ਚੱਲੀ ਜਾ ਰਹੀ ਹੈ। ਜਦੋਂ ਕਿ ਇਸ ਬਾਰੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਪਤਾ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਮਾਨਦਾਰ ਆ ਤੇ ਬੇਦਾਗ ਨਿਰੋਲ ਕਿਸਾਨ ਆਗੂ ਹੈ ਕਿਸਾਨ ਆਗੂਆਂ ਨੇ ਦੱਸਿਆ ਕਿ ਫਿਰੋਜਪੁਰ ਡੀਸੀ ਦਫਤਰ ਅੱਗੇ ਪਿਛਲੇ ਕਾਫੀ ਦਿਨਾਂ ਤੋਂ ਲੱਗੇ ਮੋਰਚੇ ਵਿੱਚ ਸਰਕਾਰ ਅਤੇ ਫਿਰੋਜਪੁਰ ਪ੍ਰਸ਼ਾਸਨ ਨੂੰ ਜਗਾਉਣ ਲਈ ਆਉਣ ਵਾਲੇ ਵੀਰਵਾਰ ਜਾਨੀ ਕਿ 1 ਅਗਸਤ ਨੂੰ ਵੱਡਾ ਇਕੱਠ ਕਰਕੇ ਸੱਤ ਨੰਬਰ ਚੁੰਗੀ ਜ਼ਾਮ ਕੀਤੀ ਜਾਵੇ ਗੀ ਜਾਂ ਫਿਰ ਐਮਐਲਏ ਰਜਨੀਸ਼ ਦਹੀਆ ਦੇ ਘਰ ਅੱਗੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਾ ਕੇ ਪੁਤਲੇ ਫੂਕੇ ਜਾਣਗੇ ਜਿੰਨੀ ਦੇਰ ਪੰਜਾਬ ਸਰਕਾਰ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਆਬਾਦਕਾਰ ਕਿਸਾਨਾਂ ਨੂੰ ਉਜਾੜਨ ਵਾਲੀ ਠੇਕੇ ਚਗੋਤੇ ਦੀ ਚਿੱਠੀ ਰੱਦ ਨਹੀਂ ਕੀਤੀ ਜਾਂਦੀ ਅਤੇ 2007 ਵਾਲੀ ਪੋਲਸੀ ਦੇ ਇੰਤਕਾਲ ਬਹਾਲ ਨੇ ਕੀਤੇ ਜਾਂਦੇ ਉਨੀ ਦੇਰ ਇਹ ਮੋਰਚਾ ਸਮਾਪਤ ਨਹੀਂ ਕੀਤਾ ਜਾਏਗਾ ਜੇਕਰ ਇਸ ਮੋਰਚੇ ਵਿੱਚ ਕਿਸੇ ਵੀ ਕਿਸਾਨ ਦਾ ਗਰਮਾ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਐਮ ਐਲ ਏ ਰਜਨੀਸ਼ ਦਹੀਆ ਦੀ ਹੋਵੇਗੀ।
ਇੱਕ ਸੁਆਲ ਦਾ ਜੁਆਬ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਓਹ ਜਲਦ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਦੀ ਪੈਸੇ ਲੈਣ ਵਾਲੀ ਵੀਡਿਉ ਜਾਰੀ ਕਰਨਗੇ ਅਤੇ ਜਿਸ ਤੋਂ ਬਾਅਦ ਓਸ ‘ਤੇ ਪਰਚਾ ਵੀ ਹੋਵੇਗਾ। ਇਸ ਸਮੇਂ ਕਿਸਾਨ ਆਗੂ ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਗੁਰਮੀਤ ਸਿੰਘ ਘੋੜੇ ਚੱਕ, ਜ਼ਿਲਾ ਪ੍ਰਧਾਨ ਫਿਰ ਪਰਮਜੀਤ ਸਿੰਘ ਭੁੱਲਰ ਵਾਈਸ ਜਿਲਾ ਪ੍ਰਧਾਨ ਫਿਰੋਜਪੁਰ ,ਰਣਜੀਤ ਸਿੰਘ ਪ੍ਰੈਸ ਸਕੱਤਰ ਬਲਾਕ ਮਮਦੋਟ, ਜਗਦੀਸ਼ ਲਾਲ ਬੱਟੀ , ਪਿਆਰਾ ਸਿੰਘ,ਪੰਜਾਬ ਸਿੰਘ ਆਦਿ ਆਗੂ ਹਾਜਰ ਸਨ