ਜਲੰਧਰ(ਵਿੱਕੀ ਸੂਰੀ):- ਅੱਜ ਮਿਤੀ 1ਅਗਸਤ ਨੂੰ SKM ਗੈਰ ਰਾਜਨੀਤਿਕ ਅਤੇ KMM ਵੱਲੋਂ ਉਲੀਕੇ ਹੋਏ ਪ੍ਰੋਗਰਾਮ ਤਹਿਤ ਭਾਜਪਾ ਸਰਕਾਰ ਵੱਲੋਂ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਅੱਤਿਆਚਾਰ ਕਰਨ ਵਾਲੇ ਤੇ ਉਹਨਾਂ ਦੇ ਕਾਤਲ ਅਫਸਰਾਂ ਦੇ ਨਾਮ ਰਾਸ਼ਟਰਪਤੀ ਅਵਾਰਡ ਲਈ ਸਿਫਾਰਿਸ਼ ਕਰਨ ਦੇ ਰੋਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਦੀ ਅਗਵਾਈ ਵਿਚ ਜਲੰਧਰ ਡੀ ਸੀ ਦਫ਼ਤਰ ਅੱਗੇ ਕੇਂਦਰ ਸਰਕਾਰ ਅਤੇ ਹਰਿਆਣਾਂ ਸਰਕਾਰ ਦੇ ਪੁਤਲੇ ਫੂਕੇ ਗਏ ।ਉਹਨਾਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਦਿੱਲੀ ਅੰਦੋਲਨ 2 ਦੌਰਾਨ ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਤੇ ਬਹੁਤ ਜ਼ੁਲਮ ਢਾਹੇ ਗਏ ,ਉਹਨਾਂ ਤੇ ਅੱਥਰੂ ਗੈਸ ਦੇ ਗੋਲਿਆਂ ,ਰਬੜ ਦੀਆਂ ਗੋਲੀਆਂ ,ਪਲਾਸਟਿਕ ਦੇ ਗੋਲਿਆਂ ,ਅਤੇ ਇੱਥੋਂ ਤੱਕ ਕਿ SLR ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਜਿਨਾਂ ਨਾਲ ਸ਼ੁੱਭ ਕਰਨ ਸ਼ਹੀਦ ਹੋ ਗਿਆ ਅਤੇ ਸੈਂਕੜੇ ਕਿਸਾਨ ਮਜ਼ਦੂਰ ਫੱਟੜ ਹੋ ਗਏ ਜੋ ਕਿ ਅੱਜ ਤੱਕ ਜੇਰੇ ਇਲਾਜ ਹਨ ।ਪਰ ਸਿਤਮ ਗਰਦੀ ਤਾਂ ਇਹ ਹੈ ਕਿ ਜਿਨਾਂ ਪੁਲਿਸ ਵਾਲਿਆਂ ਨੇ ਇਸ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਕਾਰੇ ਨੂੰ ਅੰਜਾਮ ਦਿੱਤਾ ਮੋਦੀ ਸਰਕਾਰ ਉਹਨਾਂ ਦੋਸ਼ੀਆਂ ਦੇ ਨਾਂ ਰਾਸ਼ਟਰ ਪਤੀ ਅਠਵਾਰਾ ਵਾਸਤੇ ਸਿਫਾਰਸ਼ ਕਰ ਰਹੀ ਹੈ ।ਉਹਨਾਂ ਅੱਗੇ ਕਿਹਾ ਕਿ ਇਸ ਦੇ ਰੋਸ ਵਜੋਂ ਦੋਨਾ ਫੋਰਮਾਂ ਦੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਪੰਜਾਬ ਭਰ ਵਿੱਚ ਜਿਲਾਂ ਹੈੱਡ ਕੁਆਟਰਾਂ ਤੇ ਭਾਜਪਾ ਅਤੇ ਮੁੱਖ ਮੰਤਰੀ ਹਰਿਆਣਾ ਦੇ ਪੁਤਲੇ ਫੂਕੇ ਗਏ ਅਤੇ ਇਸੇ ਹੀ ਤਰਜ਼ ਤੇ ਜਲੰਧਰ ਵਿਖੇ ਡੀ ਸੀ ਦਫਤਰ ਅੱਗੇ ਪੁਤਲਾ ਫੂਕ ਕੇ ਰੋਸ ਪਰਗਟ ਕੀਤਾ ਗਿਆ।ਅਤੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਹੱਕਾਂ ਖਾਤਰ ਬੈਠੇ ਨਿਹੱਥੇ ਕਿਸਾਨਾਂ ਤੇ ਜ਼ੁਲਮ ਕਰਨ ਵਾਲੇ ਅਫਸਰਾਂ ਦੀ ਤਰੱਕੀ ਰੋਕ ਦੇਣੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਪੁਰਸਕਾਰ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ ।ਉਹਨਾਂ ਅਗਲੀ ਰਣ ਨੀਤੀ ਦੱਸਦੇ ਹੋਏ ਕਿਹਾ ਕਿ 15 ਅਗਸਤ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚਿਤਾਵੀਂ ਦਿੱਤੀ ਜਾਵੇਗੀ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ ਨਹੀ ਤਾਂ ਸਾਡੇ ਸੰਘਰਸ਼ ਦਾ ਸਾਹਮਣਾਂ ਕਰਨ ਵਾਸਤੇ ਤਿਆਰ ਰਹੇ ।ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸੰਘ ਰੇੜਵਾਂ ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਸਤਨਾਮ ਸਿੰਘ ਰਾਈਵਾਲ,ਨਿਰਮਲ ਸਿੰਘ ਢੰਡੋਵਾਲ,ਜਰਨੈਲ ਸਿੰਘ ਰਾਮੇ ,ਕੁਲਵਿੰਦਰ ਸਿੰਘ ਮਸਿਆਣਾਂ,ਸਲਿੰਦਰ ਸਿੰਘ,ਮਨਪ੍ਰੀਤ ਸਿੰਘ ਬਾਠ ,ਮਨਜੀਤ ਸਿੰਘ ਮੱਖਣ,ਹਰਜਿੰਦਰ ਸਿੰਘ ਫਿਲੋਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ,BKU ਸਿਧੂਪੁਰ,ਅਤੇ ਭਰਾਤਰੀ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।