ਜਲੰਧਰ(ਵਿੱਕੀ ਸੂਰੀ):- ਪੁੱਤਰਾਂ ਦੇ ਦਾਤੇ, ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਤ ਮਸਤਕ ਹੋ ਰਹੀਆਂ ਹਨ ।ਇਸੇ ਸੰਬੰਧ ਵਿੱਚ ਬਸਤੀ ਸ਼ੇਖ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਤਿਕਾਰ ਵਜੋਂ ਸਿਰੋਪਾਓ ਦਿੱਤੇ ਜਾਣਗੇ ਨਗਰ ਕੀਰਤਨ ਦੌਰਾਨ ਸੰਗਤ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲੇਗਾ |ਇਸੇ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਵੱਲੋਂ ਥਾਂ-ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਵਨ ਰੁਮਾਲਾ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ ਜਾਣਗੇ | ਨਗਰ ਕੀਰਤਨ ਦੀ ਸ਼ੁਰੂਆਤ 3 ਵਜੇ ਬਾਜ਼ਾਰ ਦੇ ਵਿੱਚੋਂ ਲੰਘ ਕੇ ਕੁੜੀਆਂ ਦੇ ਸਕੂਲ , ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਮੋਹਰ ਲੱਗਦੇ ਹੋਏ,ਗੁਲਾਬਿਆ ਮੁਹੱਲਾ ਕਰਾਸ ਕਰਦੇ ਹੋਏ, ਦੁਸ਼ਹਿਰਾ ਗਰਾਊਂਡ ਦੇ ਸਾਹਮਣੇ ਵੈਲਕਮ ਗਰੁੱਪ ਵਾਲੀ ਗਲੀ ,ਘਾਹ ਮੰਡੀ ਚੌਂਕ , ਕੋਟ ਮਹੱਲੇ ਤੋਂ ਪੰਜਾਬ ਪਬਲਿਕ ਸਕੂਲ ਵਾਲੀ ਗਲੀ, ਸੂਦ ਹਸਪਤਾਲ ਦੇ ਮੋਹਰੇ ਲੰਘ ਕੇ ਅੱਡਾ ਬਸਤੀ ਸ਼ੇਖ, ਬਾਅਦ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸ਼ਾਮ ਨੂੰ ਤਕਰੀਬਨ 8 ਵਜੇ ਸੰਪੰਨ ਹੋਵੇਗਾ। ਇਸ ਮੌਕੇ ਗੁਰਦੁਆਰਾ ਜਨਰਲ ਸੈਕਟਰੀ ਹਰਜੀਤ ਸਿੰਘ ਬਾਬਾ ਅਤੇ ਕਮੇਟੀ ਮੈਂਬਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਸਮੇਤ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣ।ਇਹ ਨਗਰ ਕੀਰਤਨ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿਚ ਆਪਣੇ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਵਿੱਚ ਸ਼ੁਰੂ ਹੋਵੇਗਾ । ਇਹ ਨਗਰ ਕੀਰਤਨ ਨਗਾਰਿਆਂ, ਜੈਕਾਰਿਆਂ ਤੇ ਸਕੂਲ ਬੈਂਡ ਦੀਆਂ ਧੁਨਾਂ ਨਾਲ ਰਵਾਨਾ ਕੀਤਾ ਜਾਵੇਗਾ |