ਜਲੰਧਰ ( ਵਿੱਕੀ ਸੂਰੀ ) ਪੁਰਾਤਨ ਇਤਿਹਾਸਕ ਅਸਥਾਨ ਗੁਰੂਦਵਾਰਾ ਚਰਨ ਕੰਵਲ ਸਾਹਿਬ ਵਿਖੇ ਚਰਨ ਪਾਵਨ ਦਿਵਸ ਮੌਕੇ ਕਥਾ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸਿੱਖ ਪੰਥ ਦੇ ਸਿਰਮੋਰ ਮੋਢੀ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆਂ, ਭਾਈ ਗੁਰਪ੍ਰੀਤ ਸਿੰਘ ਜੀ(ਗੁਰਦੁਆਰਾ ਸ਼ਹੀਦਾਂ ,ਅੰਮ੍ਰਿਤਸਰ) ਭਾਈ ਅਭੀਤੇਜ਼ ਸਿੰਘ ਜੀ ਨੇ ਨੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਤੋਂ ਬਾਅਦ ਸਾਰੇ ਕਥਾਵਾਚਕਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਇਸ ਪ੍ਰੋਗਰਾਮ ਮੌਕੇ ਮਹਿੰਦਰਜੀਤ ਸਿੰਘ,ਗੁਰਿੰਦਰ ਸਿੰਘ ਮਝੈਲ, ਜਤਿੰਦਰ ਸਿੰਘ ਮਝੈਲ , ਅਮਰਪ੍ਰੀਤ ਸਿੰਘ, ਹਰਭਜਨ ਸਿੰਘ ਖੜਕ , ਪ੍ਰਿਤਪਾਲ ਸਿੰਘ ਲੱਕੀ , ਸਰਬਜੀਤ ਸਿੰਘ ਕਾਲੜਾ , ਕਮਲਜੀਤ ਸਿੰਘ ਜੱਜ, ਇੰਦਰਜੀਤ ਸਿੰਘ ਬੱਬਰ, ਪਰਵਿੰਦਰ ਸਿੰਘ ਗੱਗੂ, ਗੁਰਸ਼ਰਨ ਸਿੰਘ ਛੰਨੂ , ਜੀਵਨ ਜੋਤੀ ਟੰਡਨ ਆਦਿ ਹਾਜ਼ਰ ਸਨ।
