ਸਿੱਕਮ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੰਗਰੂਰ ਦੇ ਨੇੜਲੇ ਪਿੰਡ ਖਡਿਆਲ ਦੇ ਇੱਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਜਵਾਨ ਦੀ ਪਛਾਣ ਹੌਲਦਾਰ ਗੁਰਵੀਰ ਸਿੰਘ ਵਜੋਂ ਹੋਈ ਹੈ। ਫੌਜੀ ਜਵਾਨ ਦੀ ਅਚਾਨਕ ਮੌਤ ਕਾਰਨ ਉਸ ਦੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਕਿ 19 ਪੰਜਾਬ ਰੈਜੀਮੈਂਟ ਦਾ ਜਵਾਨ ਉਸ ਦਾ ਭਰਾ ਹੌਲਦਾਰ ਗੁਰਵੀਰ ਸਿੰਘ ਸਿੱਕਮ ’ਚ ਤਾਇਨਾਤ ਸੀ ਤੇ ਉਹ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਆਪਣੀ ਡਿਊਟੀ ’ਤੇ ਗਿਆ ਸੀ। ਲੰਘੀ ਦੁਪਹਿਰ ਕਰੀਬ ਡੇਢ ਕੁ ਵਜੇ ਉਨ੍ਹਾਂ ਨੂੰ ਰੈਜੀਮੈਂਟ ਤੋਂ ਫੋਨ ਆਇਆ ਕਿ ਗੁਰਵੀਰ ਸਿੰਘ ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।