ਪੈਰਿਸ 2024 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ, ਇਨ੍ਹੀਂ ਦਿਨੀਂ ਚੱਲ ਰਹੀਆਂ ਹਨ, ਫਰਾਂਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਹੈ। ਇਸ ਦੌਰਾਨ ਹੋਣ ਵਾਲੀ ਹਰ ਖੇਡ ਅਤੇ ਉਸ ਦੀ ਜਿੱਤ-ਹਾਰ ਇਤਿਹਾਸ ਵਿਚ ਦਰਜ ਹੋਵੇਗੀ। ਮੌਜੂਦਾ ਸਮੇਂ ਵਿਚ ਹਰ ਰੋਜ਼ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਖੇਡਾਂ ਵਿਚ ਖਿਡਾਰੀਆਂ ਦੀਆਂ ਜਿੱਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ।

ਓਲੰਪਿਕ ਤਮਗਾ ਜਿੱਤਣਾ ਕਿਸੇ ਵੀ ਐਥਲੀਟ ਲਈ ਜੀਵਨ ਭਰ ਦਾ ਮੌਕਾ ਹੁੰਦਾ ਹੈ ਅਤੇ ਉਹ ਇਸ ਪਲ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਪਿਆਰ ਕਰਦੇ ਹਨ। ਪਰ ਉਦੋਂ ਕੀ ਜਦੋਂ ਓਲੰਪਿਕ ਖ਼ਤਮ ਹੋਣ ਤੋਂ ਪਹਿਲਾਂ ਹੀ ਉਸਦਾ ਤਮਗਾ ਆਪਣੀ ਚਮਕ ਗੁਆ ਬੈਠਦਾ ਹੈ? ਮੌਜੂਦਾ ਪੈਰਿਸ ਓਲੰਪਿਕ 2024 ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਅਮਰੀਕੀ ਐਥਲੀਟ Nyjah Huston ਨੇ ਅਜਿਹਾ ਹੀ ਦੋਸ਼ ਲਗਾਇਆ ਹੈ ਕਿ ਉਸ ਨੂੰ ਮਿਲਿਆ ਤਮਗਾ ਬੇਰੰਗ ਅਤੇ ਖ਼ਰਾਬ ਹੋਣ ਲੱਗਾ ਹੈ।
ਪੈਰਿਸ 2024 ਵਿਚ ਯੂਐਸਏ ਸਕੇਟਬੋਰਡ ਟੀਮ ਦੇ ਮੈਂਬਰ, ਨਾਈਜਾ ਨੇ ਓਲੰਪਿਕ ਮੈਡਲਾਂ ਦੀ ਗੁਣਵੱਤਾ ‘ਤੇ ਚਿੰਤਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਇਸ 29 ਸਾਲਾ ਖਿਡਾਰੀ ਨੇ 30 ਜੁਲਾਈ ਨੂੰ ਪੁਰਸ਼ਾਂ ਦੀ ਸਟ੍ਰੀਟ ਸਕੇਟਬੋਰਡਿੰਗ ’ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇੱਥੇ ਜਾਪਾਨ ਦੇ ਯੂਟੋ ਹੋਰੀਗੋਮ ਨੇ ਸੋਨ ਤਗਮਾ ਅਤੇ ਅਮਰੀਕਾ ਦੇ ਜੈਗਰ ਈਟਨ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।
ਨਾਈਜਾ ਨੇ ਕੀ ਕਿਹਾ?
ਐਕਸ ਗੇਮਜ਼ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ 18 ਗੋਲਡ ਮੈਡਲ ਜਿੱਤਣ ਵਾਲੇ ਮਸ਼ਹੂਰ ਸਕੇਟਬੋਰਡਰ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੇ ਵਿਗੜਦੇ ਕਾਂਸੀ ਦੇ ਤਮਗੇ ਦੀ ਤਸਵੀਰ ਸ਼ੇਅਰ ਕੀਤੀ। ਉਸ ਨੇ ਇੱਕ ਵੀਡੀਓ ਵਿਚ ਕਿਹਾ- ‘ਇਹ ਓਲੰਪਿਕ ਮੈਡਲ ਉਦੋਂ ਚੰਗੇ ਲੱਗਦੇ ਹਨ ਜਦੋਂ ਇਹ ਬਿਲਕੁਲ ਨਵੇਂ ਹੁੰਦੇ ਹਨ, ਪਰ ਇਸ ਨੂੰ ਆਪਣੀ ਚਮੜੀ ‘ਤੇ ਕੁਝ ਦੇਰ ਪਸੀਨੇ ਨਾਲ ਰੱਖਣ ਅਤੇ ਫਿਰ ਵੀਕੈਂਡ ‘ਤੇ ਆਪਣੇ ਦੋਸਤਾਂ ਨੂੰ ਦੇਣ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਸਾਹਮਣੇ ਆਉਂਦੀ ਹੈ ਸਿਰਫ਼ ਇੱਕ ਹਫ਼ਤਾ ਹੋਇਆ ਹੈ।
‘ਗੁਣਵੱਤਾ ਨੂੰ ਥੋੜਾ ਵਧਾਓ’
ਉਸਨੇ ਅੱਗੇ ਕਿਹਾ, “ਮੇਰਾ ਮਤਲਬ ਹੈ ਕਿ ਇਸ ਚੀਜ਼ ਨੂੰ ਦੇਖੋ। ਇਹ ਖੁਰਦਰੀ ਲੱਗ ਰਿਹਾ ਹੈ। ਇੱਥੋਂ ਤੱਕ ਕਿ ਸਾਹਮਣੇ ਵਾਲਾ ਵੀ ਹਿੱਸਾ ਉਖੜਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਨਹੀਂ ਪਤਾ, ਹੋ ਸਕਦਾ ਹੈ ਕਿ ਕੁਆਲਿਟੀ ਨੂੰ ਥੋੜਾ ਜਿਹਾ ਵਧਾਓ।” ਵੀਡੀਓ ‘ਚ ਹਿਊਸਟਨ ਦੇ ਮੈਡਲ ਦੀ ਗੁਣਵੱਤਾ ਦੀ ਕਮੀ ਸਾਫ ਦਿਖਾਈ ਦੇ ਰਹੀ ਹੈ, ਜਿਸ ‘ਚ ਦੋਵਾਂ ਪਾਸਿਆਂ ‘ਤੇ ਕਾਫੀ ਰੰਗਤ ਹੈ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ 2024 ਦੇ ਮੈਡਲ ਵਿਲੱਖਣ ਹਨ ਕਿਉਂਕਿ ਇਹ ਪੈਰਿਸ ਵਿਚ ਆਈਫਲ ਟਾਵਰ ਬਣਾਉਣ ਲਈ ਵਰਤੇ ਗਏ ਲੋਹੇ ਦੇ ਬਚੇ ਹੋਏ ਟੁਕੜਿਆਂ ਦੀ ਵਰਤੋਂ ਕਰਕੇ ਬਣਾਏ ਗਏ ਹਨ।