ਜਲੰਧਰ ( ਵਿੱਕੀ ਸੂਰੀ ) ਇਤਿਹਾਸਿਕ ਸਥਾਨ ਗੁਰਦੁਆਰਾ ਚਰਨ ਕੰਵਲ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਸ਼ਰਧਾ ਦਾ ਸਮੁੰਦਰ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਸਹੂਲੀਅਤ ਕਰਕੇ ਮੀਰੀ ਪੀਲੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਮਨਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਅਤੇ ਗੁਰੂ ਘਰ ਦੀ ਅਸੀਸ ਪ੍ਰਾਪਤ ਕੀਤੀ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਵਨ ਦਿਵਸ ਦੇ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਬਸਤੀਆਂ ਇਲਾਕੇ ਦੀ ਹਰ ਗਲੀ ਵਿੱਚੋਂ ਸੰਗਤ ਦੀ ਆਵਾਜਾਈ ਚਲ ਰਹੀ ਸੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਰੇ ਪ੍ਰੋਗਰਾਮ ਪੂਰੀ ਰੌਣਕਾਂ ਸਹਿਤ ਸੰਪੂਰਨ ਹੋਏ| ਇਸ ਤੋਂ ਪਹਿਲਾਂ ਸਵੇਰੇ 6 ਤੋਂ 8 ਵਜੇ ਤੱਕ ਵਿਸ਼ੇਸ਼ ਅਮ੍ਰਿਤ ਵੇਲਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਅਤੇ ਭਾਈ ਤਜਿੰਦਰ ਸਿੰਘ ਜੀ ਪਾਰਸ ਕੀਰਤਨ ਦੁਆਰਾ ਹਾਜ਼ਰੀ ਲਗਵਾਈ |ਸਵੇਰੇ 10.00 ਤੋਂ 3.00 ਵਜੇ ਤੱਕ ਚਰਨ ਪਾਵਨ ਦਿਵਸ ਕਰਵਾਇਆ ਗਿਆ | ਜਿਸ ਵਿੱਚ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ ਉਦਾਸੀਨ (ਗੋਪਾਲ ਨਗਰ ਵਾਲੇ) ਭਾਈ ਗੁਰਚਰਨ ਸਿੰਘ ਜੀ ਰਸੀਆ (ਲੁਧਿਆਣੇ ਵਾਲੇ)ਬੀਬੀ ਬਲਜਿੰਦਰ ਕੌਰ ਜੀ ਖਡੂਰ ਸਾਹਿਬ ਵਾਲੇ ਭਾਈ ਹਰਮਨ ਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਤਜਿੰਦਰ ਸਿੰਘ ਪਾਰਸ ਭਾਈ ਅਭਿਦੇਜ ਸਿੰਘ ਜੀ ਅਤੇ ਇਸਤਰੀ ਸਤਿਸੰਗ ਸਭਾ ਕੀਰਤਨ ਦੁਆਰਾ ਵਿਸ਼ੇਸ਼ ਹਾਜਰੀ ਲਗਵਾਈ ਗਈ | ਸ਼ਾਮ ਨੂੰ 7.30 ਤੋਂ 11.00 ਵਜੇ ਤੱਕ ਆਤਮ ਰਸ ਕੀਰਤਨ ਦਰਬਾਰ ਮਨਾਇਆ ਗਿਆ ਜਿਸ ਵਿੱਚ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ (ਲੁਧਿਆਣੇ ਵਾਲੇ), ਭਾਈ ਜਸਕਬੀਰ ਸਿੰਘ ਜੀ, ਭਾਈ ਅਭਿਤੇਜ ਸਿੰਘ ਜੀ, ਭਾਈ ਤਜਿੰਦਰ ਸਿੰਘ ਜੀ ਪਾਰਸਲ ਕੀਰਤਨ ਦੁਆਰਾ ਵਿਸ਼ੇਸ਼ ਹਾਜਰੀ ਲਗਵਾਈ ਗਈ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਹਰਜੀਤ ਸਿੰਘ ਬਾਬਾ ਨੇ ਸਾਰੇ ਸੇਵਾਦਾਰਾ ਨੂੰ ਸਰੋਪਾ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ | ਸਰਦਾਰ ਮਨਜੀਤ ਸਿੰਘ ਟੀਨੂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟੀ ਕੋਟੀ ਸ਼ੁਕਰਾਨਾ ਕੀਤਾ ਤੇ ਨਾਲ ਹੀ ਸਮੂਹ ਸੇਵਾਦਾਰ ਅਤੇ ਸਭ ਸੁਸਾਇਟੀਆਂ ਦਾ ਧੰਨਵਾਦ ਕੀਤਾ।ਜਿਨ੍ਹਾਂ ਨੇ ਸਾਰੇ ਪ੍ਰੋਗਰਾਮਾਂ ਵਿੱਚ ਅਣਖਤ ਮਿਹਨਤ ਅਤੇ ਸੇਵਾ ਕਰਕੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇ ਨੇਪਰੇ ਚਾੜਿਆ |ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ, ਤਰਲੋਚਨ ਸਿੰਘ ਛਾਬੜਾ,ਪਰਵਿੰਦਰ ਸਿੰਘ ਗੱਗੂ,ਇੰਦਰਜੀਤ ਸਿੰਘ ਬੱਬਰ, ਅਮਰਪ੍ਰੀਤ ਸਿੰਘ ਰਿੰਕੂ ,ਜਗਜੀਤ ਸਿੰਘ ਗਾਬਾ, ਲੱਕੀ ਸਿੰਘ , ਰਮੇਸ਼ ਮਿੱਤਲ (ਲਵਲੀ ਗਰੁੱਪ),ਜੀਵਨ ਜੋਤੀ ਟੰਡਨ,ਪ੍ਰਿਤਪਾਲ ਸਿੰਘ ਲੱਕੀ,ਗੁਰਸ਼ਰਨ ਸਿੰਘ ਸ਼ਨੂੰ, ਰਣਜੀਤ ਸਿੰਘ ਸੰਤ, ਕਮਲਜੀਤ ਸਿੰਘ ਜੱਜ, ਤੇ ਹੋਰ ਵੀ ਮੈਂਬਰ ਹਾਜ਼ਰ ਸਨ |