ਭਾਰਤੀ ਸਰਾਫਾ ਬਾਜ਼ਾਰ ‘ਚ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ‘ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਮਜ਼ਬੂਤ ​​ਗਲੋਬਲ ਰੁਝਾਨ ਦੇ ਵਿਚਕਾਰ ਦਸ ਗ੍ਰਾਮ ਸੋਨਾ 72,850 ਰੁਪਏ ਮਹਿੰਗਾ ਹੋ ਗਿਆ ਹੈ। ਇੱਕ ਕਿਲੋ ਚਾਂਦੀ 83,500 ਰੁਪਏ ਵਿੱਚ ਵਿਕ ਰਹੀ ਹੈ।ਦਿੱਲੀ ਸਰਾਫਾ ਬਾਜ਼ਾਰ ‘ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 500 ਰੁਪਏ ਵਧ ਕੇ 72,850 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 72,350 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਇਸ ਦੌਰਾਨ ਦਿੱਲੀ ‘ਚ 99.5 ਸ਼ੁੱਧਤਾ ਵਾਲਾ ਸੋਨਾ ਆਪਣੀ ਪਿਛਲੀ ਬੰਦ ਕੀਮਤ ਨਾਲੋਂ 500 ਰੁਪਏ ਮਜ਼ਬੂਤ ​​ਹੋ ਕੇ 72,500 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ।

    ਅੱਜ ਚਾਂਦੀ ਕਿਥੇ ਪਹੁੰਚ ਗਈ?
    ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ 83,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ।

    ਵਿਦੇਸ਼ੀ ਬਾਜ਼ਾਰਾਂ ‘ਚ ਸੋਨੇ ਦੀਆਂ ਕੀਮਤਾਂ ਵਧੀਆਂ
    ਵਿਦੇਸ਼ੀ ਬਾਜ਼ਾਰ ਵਿਚ ਸੋਨਾ 1.30 ਡਾਲਰ ਪ੍ਰਤੀ ਔਂਸ ਦੇ ਵਾਧੇ ਨਾਲ 2,502.70 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ। ਕੌਮਾਂਤਰੀ ਬਾਜ਼ਾਰਾਂ ‘ਚ ਚਾਂਦੀ 27.81 ਡਾਲਰ ਪ੍ਰਤੀ ਔਂਸ ‘ਤੇ ਆ ਗਈ।

    ਮੋਬਾਈਲ ਉਤੇ ਸੋਨੇ ਦੇ ਰੇਟ ਜਾਣੋ
    ਦੱਸ ਦਈਏ ਕਿ IBJA ਸਰਕਾਰੀ ਛੁੱਟੀਆਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਦਰਾਂ ਜਾਰੀ ਨਹੀਂ ਕਰਦਾ ਹੈ। ਤੁਸੀਂ ਆਪਣੇ ਮੋਬਾਈਲ ‘ਤੇ ਸੋਨੇ ਦੀ ਪ੍ਰਚੂਨ ਕੀਮਤ ਵੀ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ 8955664433 ਉਤੇ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ‘ਤੇ ਇੱਕ ਮੈਸੇਜ ਆਵੇਗਾ। ਸੋਨੇ ਦੀ ਕੀਮਤ ਬਾਰੇ ਜਾਣਕਾਰੀ ਤੁਹਾਨੂੰ SMS ਰਾਹੀਂ ਭੇਜੀ ਜਾਂਦੀ ਹੈ।