ਜਲੰਧਰ(ਵਿੱਕੀ ਸੂਰੀ):- ਹਰ ਗੁਜ਼ਰਦੇ ਦਿਨ ਦੇ ਨਾਲ, ਨਵੇਂ ਸਾਈਬਰ ਘੁਟਾਲੇ ਅਤੇ ਧੋਖਾਧੜੀ ਦੇ ਕੇਸ ਸਾਹਮਣੇ ਆ ਰਹੇ ਹਨ ਅੱਜ ਇਹਦਾ ਦਾ ਹੀ ਮਾਮਲਾ ਜਲੰਧਰ ਤੋ ਸਾਹਮਣੇ ਆਇਆ ਹੈ ਕਿ ਜਲੰਧਰ ਗਰੀਨ ਐਵੀਨਿਊ ਦੇ ਰਹਿਣ ਵਾਲੇ ਪ੍ਰਧਾਨ ਲੱਖਾ ਜੀ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਾਲ 21-05-2024 ਇੱਕ ਠੱਗੀ ਹੋਈ ਹੈ ਜੋ ਕਿ ਕੰਸਟਰਕਸ਼ਨ ਦਾ ਕਾਰੋਬਾਰ ਕਰਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਨੂੰ ਇੱਕ ਫੋਨ ਆਇਆ ਕਿ ਉਸ ਨੂੰ ਇੱਟਾਂ ਦੀ ਜਰੂਰਤ ਹੈ ਤੇ ਕਿਰਪਾ ਕਰਕੇ ਇਸ ਜਗਾਹ ਦੇ ਉੱਤੇ ਇੱਟਾਂ ਪਹੁੰਚਾ ਦਿੱਤੀਆਂ ਜਾਣ ਤੇ ਮੈਂ ਉਸਦੀ ਪੇਮੈਂਟ ਕਰ ਦੇਵਾਂਗਾ ਤੇ ਗੁਰਪ੍ਰੀਤ ਸਿੰਘ ਨੇ ਦਿੱਤੇ ਹੋਏ ਪਤੇ ਤੇ ਇੱਟਾਂ ਭੇਜ ਦਿੱਤੀਆਂ ਅਤੇ ਜਿਸ ਠੱਗ ਨੇ ਫੋਨ ਕੀਤਾ ਸੀ ਉਸ ਠੱਗ ਨੇ ਇੱਟਾਂ ਦਾ ਸੈਲਰ ਦਾ ਰੂਲ ਅਦਾ ਕਰਕੇ ਇੱਟਾਂ ਦਿੱਤੀਆਂ ਸਨ ਉਹਨਾਂ ਕੋਲੋਂ ਪੈਸੇ ਆਪਣੇ ਖਾਤੇ ਦੇ ਵਿੱਚ ਪਵਾ ਲਏ ਤੇ ਉਥੋਂ ਰਫੂ ਚੱਕਰ ਹੋ ਗਿਆ ਫਿਰ ਕੁਝ ਸਮੇਂ ਬਾਅਦ ਜਦੋਂ ਉਹਨਾਂ ਕੋਲੋਂ ਸਾਨੂੰ ਪੇਮੈਂਟ ਨਹੀਂ ਮਿਲੀ ਤੇ ਪਤਾ ਲੱਗਾ ਕਿ ਸਾਡੇ ਨਾਲ ਤਾ ਬਹੁਤ ਵੱਡੀ ਠੱਗੀ ਹੋ ਗਈ ਹੈ ਇਸ ਠੱਗੀ ਦੀ ਜਾਣਕਾਰੀ ਅਸੀਂ ਕਪੂਰਥਲਾ ਪੁਲਿਸ ਨੂੰ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਇਹ ਸਾਈਬਰ ਡਿਪਾਰਟਮੈਂਟ ਦਾ ਮਾਮਲਾ ਹੈ ਤੁਸੀਂ ਉਥੇ ਜਾ ਕੇ ਕੰਪਲੇਂਟ ਕਰੋ ਅਸੀਂ ਜਾ ਕੇ ਸਾਈਬਰ ਕ੍ਰਾਈਮ ਬਰਾਂਚ ਨੂੰ ਅਸੀਂ ਇਸਦੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਸਾਡਾ ਸਾਥ ਦਿੰਦੇ ਹੋਏ ਤੁਰੰਤ ਐਕਸ਼ਨ ਲੈਂਦੇ ਹੋਏ ਸਾਰੀ ਛਾਣਬੀਣ ਕਰਕੇ ਉਹ ਉਸ ਬੰਦੇ ਤੱਕ ਪਹੁੰਚ ਗਏ ਜਿਸ ਦੇ ਖਾਤੇ ਦੇ ਵਿੱਚ ਪੈਸੇ ਗਏ ਸਨ ਅਤੇ ਉਹਨਾਂ ਕੋਲੋਂ ਸਾਨੂੰ ਪੈਸੇ ਦੀ ਬਰਾਮਦਗੀ ਕਰਵਾ ਦਿੱਤੀ ਤੇ 39000 ਸਾਨੂੰ ਵਾਪਸ ਮਿਲ ਗਏ ਤੇ ਪ੍ਰਧਾਨ ਲੱਖਾ ਜੀ ਨੇ ਸਾਈਬਰ ਡਿਪਾਰਟਮੈਂਟ ਦੇ ਐਸਐਸਪੀ ਸਾਹਿਬ ਅਤੇ ਇੰਸਪੈਕਟਰ ਸਾਹਿਬਾ ਬੀਬਾ ਜੀ ਦਾ ਧੰਨਵਾਦ ਕੀਤਾ ਕਿ ਸਾਡੀ ਮਿਹਨਤ ਦੀ ਕਮਾਈ ਉਹਨਾਂ ਨੇ ਬਚਾ ਲਈ |