ਜਲੰਧਰ(ਵਿੱਕੀ ਸੂਰੀ ):- ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੁਸ਼ਹਿਰਾ ਗਰਾਊਂਡ ਵੱਲੋਂ ਜਾਂਦੀ ਹੋਈ ਸੜਕ ਸਿੱਧੀ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪਹੁੰਚਦੀ ਹੈ ਅਤੇ ਉਸ ਰਸਤੇ ਦੇ ਵਿੱਚ ਭਗਵਾਨ ਵਾਲਮੀਕ ਮੰਦਰ ਤੇ ਸ਼ਿਵ ਪਹਾੜੀ ਮੰਦਰ ਵੀ ਆਉਂਦਾ ਹੈ ਤੇ ਇਸ ਟਾਈਮ ਨਰਕ ਦਾ ਕੇਂਦਰ ਬਣੀ ਹੈ। ਲੋਕ ਉਸ ਸੜਕ ਦੇ ਕਿਨਾਰੇ ਤੋਂ ਲੰਘਦੇ ਨੇ ਤੇ ਨੱਕ ਨੂੰ ਬੰਦ ਕਰਕੇ ਲੰਘਦੇ ਨੇ । ਹਾਲਾਤਾਂ ਨੂੰ ਲੈ ਕੇ ਓਥੋਂ ਦੇ ਲੋਕ ਆਮ ਆਦਮੀ ਪਾਰਟੀ ਤੇ ਭੜਾਸ ਕੱਢ ਰਹੇ ਹਨ।ਇਸ ਸਬੰਧ ਵਿੱਚ ਫੋਟੋਆਂ ਦੇ ਨਾਲ ਵੀਡੀਓ ਅੱਪਲੋਡ ਕਰਕੇ ਆਮ ਆਦਮੀ ਪਾਰਟੀ ਦੇ ਦਾਵਿਆਂ ਦੀ ਪੋਲ ਖੁਲ ਰਹੀ ਹੈ। ਜਿਸ ਦੇ ਨਾਲ ਬਿਮਾਰੀਆਂ ਇਲਾਕੇ ਵਿੱਚ ਫੈਲ ਰਹੀਆਂ ਹਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਭਗਤ ਨੇ ਗੁਰਦੁਆਰਾ ਸੰਗਤ ਤੇ ਗੁਰਦੁਆਰਾ ਕਮੇਟੀ ਤੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਸ ਦਿਨ ਮੈਂ ਐਮਐਲਏ ਬਣਾਂਗਾ ਇਸ ਕੂੜੇ ਦੇ ਡੰਪ ਨੂੰ ਇੱਥੋਂ ਕਿਤੇ ਹੋਰ ਸ਼ਿਫਟ ਕਰਾ ਦੇਵਾਂਗਾ ਪਰ ਵੈਸਟ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਭਗਤ ਮਸ਼ੀਨਰੀ ਵਾਂਗੂ ਗੈਪ ਹੋ ਗਏ ਨੇ ਲੋਕ ਇਸ ਗੱਲ ਨੂੰ ਲੈ ਕੇ ਤਰਾਈ ਤਰਾਈ ਕਰ ਰਹੇ ਹਨ।ਜਦੋਂ ਬਰਸਾਤ ਹੁੰਦੀ ਹੈ ਇਨੀ ਕੂੜਾ ਸੜਕਾਂ ਦੇ ਉੱਤੇ ਹੋਰ ਖਿਲਰ ਜਾਂਦਾ ਹੈ ਤੇ ਤਰਦਾ ਹੈ ਤੇ ਇਹ ਹੋ ਹੀ ਨਹੀਂ ਸਕਦਾ ਕਿ ਇਸ ਇਲਾਕੇ ਦੇ ਵਿੱਚ ਬਿਮਾਰੀਆਂ ਨਾ ਫੈਲਣ ਬੱਚੇ ਬਿਮਾਰ ਨਾ ਹੋਣ ਜੇ ਇਸ ਚੀਜ਼ ਦੇ ਉੱਤੇ ਕੋਈ ਐਕਸ਼ਨ ਨਾ ਲਿਆ ਗਿਆ ਤੇ ਆਉਣ ਵਾਲਾ ਸਮਾਂ ਕੋਈ ਨਾ ਕੋਈ ਮਹਾਮਾਰੀ ਲੈ ਕੇ ਆਵੇਗਾ |

    https://www.facebook.com/share/p/jxSc8afBd4WiW8dM/