ਗਲੈਮਰਸ ਅਭਿਨੇਤਰੀ ਉਰਵਸ਼ੀ ਰੌਤੇਲਾ ਕੁਝ ਦਿਨ ਪਹਿਲਾਂ ਬਾਥਰੂਮ ਵੀਡੀਓ ਲੀਕ ਹੋਣ ਕਾਰਨ ਸੁਰਖੀਆਂ ‘ਚ ਰਹੀ ਸੀ। ਉਨ੍ਹਾਂ ਦੇ ਇਸ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਪਰ ਇਹ ਉਨ੍ਹਾਂ ਦੀ ਫਿਲਮ ਦਾ ਪ੍ਰਮੋਸ਼ਨ ਸਟੰਟ ਸੀ। ਹੁਣ ਉਰਵਸ਼ੀ ਰੌਤੇਲਾ ਇਕ ਵਾਰ ਫਿਰ ਸੁਰਖੀਆਂ ‘ਚ ਹੈ ਪਰ ਇਸ ਵਾਰ ਉਹ ਸੋਸ਼ਲ ਮੀਡੀਆ ‘ਤੇ ਆਪਣੀ ਕਿਸੇ ਫੋਟੋ ਜਾਂ ਵੀਡੀਓ ਕਾਰਨ ਨਹੀਂ ਸਗੋਂ ਆਪਣੀ ਸਿਹਤ ਕਾਰਨ ਚਰਚਾ ਵਿਚ ਹੈ। ਹਾਲ ਹੀ ‘ਚ ਉਰਵਸ਼ੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ।ਅਭਿਨੇਤਰੀ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਦੇ ਹੱਥਾਂ ‘ਤੇ ਖੂਨ ਹੈ ਅਤੇ ਉਹ ਆਪਣੇ ਮੂੰਹ ‘ਤੇ ਆਕਸੀਜਨ ਮਾਸਕ ਪਾ ਕੇ ਬੈਠੀ ਹੈ। ਉਰਵਸ਼ੀ ਬਾਥਰੋਬ ਪਹਿਨ ਕੇ ਅਤੇ ਮੂੰਹ ‘ਤੇ ਆਕਸੀਜਨ ਮਾਸਕ ਪਹਿਨ ਕੇ ਮੈਗਜ਼ੀਨ ਪੜ੍ਹਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ‘ਚ ਲਿਖਿਆ, ‘ਮੇਰੇ ਲਈ ਪ੍ਰਾਰਥਨਾ ਕਰੋ’।
https://www.instagram.com/reel/C-7VGlbI_D9/?utm_source=ig_web_button_share_sheet
ਜਿਵੇਂ ਹੀ ਇਹ ਪੋਸਟ ਵਾਇਰਲ ਹੋਈ, ਉਸਦੇ ਪ੍ਰਸ਼ੰਸਕ ਟਿੱਪਣੀ ਕਰ ਰਹੇ ਹਨ ਕਿ ਉਹ ਕਿਵੇਂ ਹੈ ਅਤੇ ਕੀ ਹੋਇਆ ਹੈ? ਪ੍ਰਸ਼ੰਸਕ ਅਦਾਕਾਰਾ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਕੁਝ ਲੋਕ ਉਰਵਸ਼ੀ ਨੂੰ ਟ੍ਰੋਲ ਕਰਨ ਦਾ ਮੌਕਾ ਨਹੀਂ ਗੁਆ ਰਹੇ ਹਨ। ਲੋਕ ਉਸ ਦੀ ਆਲੋਚਨਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਸ ਨੂੰ ਮਾਮੂਲੀ ਸੱਟ ਲੱਗਦਿਆਂ ਹੀ ਉਹ ਹਸਪਤਾਲ ਪਹੁੰਚ ਗਈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਨੂੰ ਉਰਵਸ਼ੀ ਦਾ ਪਬਲੀਸਿਟੀ ਸਟੰਟ ਵੀ ਕਿਹਾ ਹੈ।
ਪ੍ਰਸ਼ੰਸਕਾਂ ਨੇ ਟ੍ਰੋਲ ਕੀਤਾ
ਉਰਵਸ਼ੀ ਦੇ ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਉਂਗਲੀ ਕੱਟਣ ਕਾਰਨ ਹਸਪਤਾਲ ‘ਚ ਭਰਤੀ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ’। ਇਕ ਹੋਰ ਯੂਜ਼ਰ ਨੇ ਲਿਖਿਆ, ‘ਪਬਲਿਕ ਮੈਡਮ ਬਾਰ ਬਾਰ ਬੇਵਕੂਫ ਨਹੀਂ ਬਣਦੀ’। ਲੋਕ ਅਦਾਕਾਰਾ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਹਾਲਾਂਕਿ ਇਸ ਵੀਡੀਓ ਦੀ ਸੱਚਾਈ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।