ਲੈਸਟਰ (ਇੰਗਲੈਂਡ)-ਧਰਮ ਪ੍ਰਚਾਰ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ, ਯੂ.ਕੇ. ਵਿਖੇ ਸਰਬੱਤ ਦੇ ਭਲੇ ਲਈ ਪੰਥਕ ਸੰਸਥਾ ਗੁਰੂ ਨਾਨਕ ਸੰਗੀਤ ਸਭਾ ਯੂ.ਕੇ. ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਗੀਤ ਆਚਾਰਿਆ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਦੀ ਅਗਵਾਈ ਹੇਠ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਹਜ਼ੂਰੀ ਰਾਗੀ ਜੱਥਾ ਭਾਈ ਜਸਪਾਲ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ ਡਰਬੀ ਵਾਲੇ, ਭਾਈ ਬਲਜੀਤ ਸਿੰਘ ਯੂ.ਐਸ.ਏ. ਅਤੇ ਭਾਈ ਹਰਜਿੰਦਰ ਸਿੰਘ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਕੀਰਤਨ ਦੀ ਮਹਾਨਤਾ ਤੇ ਚਾਨਣਾ ਪਾਉਂਦਿਆਂ ਗਿਆਨੀ ਬਲਜਿੰਦਰ ਸਿੰਘ, ਗਿਆਨੀ ਬਲਵੰਤ ਸਿੰਘ ਲਿੱਤਰਾਂ, ਪੰਥ ਪ੍ਰਸਿੱਧ ਕੀਰਤਨੀਏ ਭਾਈ ਜਗਦੀਸ਼ ਸਿੰਘ ਜੱਗੀ ਅਤੇ ਗਿਆਨੀ ਸੁਖਚੈਨ ਸਿੰਘ ਹੈੱਡ ਗ੍ਰੰਥੀ ਨੇ ਖੋਜ ਭਰਪੂਰ ਰੌਸ਼ਨੀ ਪਾਈ। ਅੰਤ ਵਿੱਚ ਭਾਈ ਰਣਧੀਰ ਸਿੰਘ ਸੰਭਲ ਅਨੁਸਾਰ ਇਸ ਵਿਸ਼ੇਸ਼ ਸਮਾਗਮ ਵਿੱਚ ਪੰਥ ਦੇ ਅਨਮੋਲ ਹੀਰੇ ਭਾਈ ਹਰਜਿੰਦਰ ਸਿੰਘ ਜੀ ਨੂੰ ਗੁਰੂ ਨਾਨਕ ਸੰਗੀਤ ਸਭਾ ਯੂ.ਕੇ. ਵੱਲੋਂ ਸ੍ਰ ਮਹਿੰਦਰਪਾਲ ਸਿੰਘ, ਗਿਆਨੀ ਬਲਵੰਤ ਸਿੰਘ ਲਿੱਤਰਾਂ, ਪ੍ਰਬੰਧਕ ਕਮੇਟੀ ਵੱਲੋਂ ਸ੍ਰ ਜਰਨੈਲ ਸਿੰਘ ਰਾਣਾ ਦੀ ਅਗਵਾਈ ‘ਚ ਜਸਪਾਲ ਸਿੰਘ ਢਿੱਲੋਂ, ਸੰਭਲ ਜੀ, ਗੁਰੂ ਘਰ ਦੇ ਗ੍ਰੰਥੀਆਂ ਵੱਲੋਂ ਗਿਆਨੀ ਸੁਖਚੈਨ ਸਿੰਘ ਜੀ, ਦਮਦਮੀ ਟਕਸਾਲ ਵਲੋਂ ਗਿਆਨੀ ਬਲਜਿੰਦਰ ਸਿੰਘ ਜੀ ਨੇ ਸਿਰੋਪਾਓ ਦੀ ਬਖਸ਼ਿਸ਼ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

    ਮੰਚ ਦਾ ਸੰਚਾਲਨ ਗਿਆਨੀ ਸੁਖਚੈਨ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਲਿੱਤਰਾਂ ਨੇ ਬਾਖੂਬੀ ਕੀਤਾ। ਅਖੀਰ ਵਿਚ ਭਾਈ ਰਣਧੀਰ ਸਿੰਘ ਸੰਭਲ ਨੇ ਸਮੂਹ ਕੀਰਤਨੀ ਜੱਥਿਆਂ, ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਕੁਲਤਾਰਨ ਸਿੰਘ, ਸ੍ਰ ਹਾਕਮ ਸਿੰਘ, ਗਿਆਨੀ ਗੁਰਮੀਤ ਸਿੰਘ ਸੰਧੂ, ਰਾਗੀ ਅਵਤਾਰ ਸਿੰਘ ਜੱਸੋਮਜਾਰਾ, ਗਿਆਨੀ ਕੀਰਤ ਸਿੰਘ ਦਿੱਲੀ ਵਾਲੇ, ਸ੍ਰ ਤਲਵਿੰਦਰ ਸਿੰਘ ਆਹਲੂਵਾਲੀਆ ਅਤੇ ਭਾਈ ਸੁਰਜੀਤ ਸਿੰਘ ਦੇਸੀ ਸਵੀਟ ਵਾਲੇ ਵੀ ਸੰਗਤ ਦੀ ਵੱਡੀ ਗਿਣਤੀ ਵਿਚ ਹਾਜ਼ਰ ਸਨ।