ਜਲੰਧਰ(ਵਿੱਕੀ ਸੂਰੀ ):- ਪਿਛਲੇ ਦਿਨੀ ਸਰਕਾਰ ਵੱਲੋਂ ਵਹੀਕਲ ਐਕਟ ਜੋ ਬਣਾਇਆ ਗਿਆ ਸੀ ਉਸ ਸੰਬੰਧ ਦੇ ਵਿੱਚ ਪੁਲਿਸ ਵੱਲੋਂ ਕਈ ਸਕੂਲਾਂ ਦੇ ਵਿੱਚ ਜਾ ਕੇ ਬਚਿਆ ਨੂੰ ਸਮਝਾਇਆ ਗਿਆ ਪਰ ਪੁਲਿਸ ਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਬੱਚਿਆਂ ਦੇ ਅਤੇ ਉਹਨਾਂ ਦੇ ਪੇਰੈਂਟਸ ਦੇ ਕੰਨ ਤੇ ਕੋਈ ਵੀ ਜੂ ਨਹੀਂ ਸਰਕੀ । ਜਿਸ ਕਾਰਨ ਅੱਜ ਵੀ ਸਕੂਲਾਂ ਦੇ ਬਾਹਰ ਜਾਂ ਸਕੂਲਾਂ ਚ ਜਾਂਦੇ ਹੋਏ ਬੱਚੇ ਅੱਜ ਵੀ ਗੱਡੀਆਂ ਲੈ ਕੇ ਤੇਜ਼ ਰਫਤਾਰ ਨਾਲ ਲੰਘਦੇ ਹਨ। ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ।

    ਜਲੰਧਰ ਪੁਲਿਸ ਵੀ ਸੁਸਤੀ ਪਾ ਕੇ ਬੈਠੀ ਹੋਈ ਹ। ਇਦਾਂ ਲੱਗਦਾ ਹੈ ਕਿ ਪੁਲਿਸ ਵਾਲੋਂ ਕੋਈ ਵੀ ਕਿਸੇ ਪਾਸੇ ਵੀ ਇਸ ਵਹੀਕਲ ਐਕਟ ਨੂੰ ਲੈ ਕੇ ਨਾਕੇਬੰਦੀ ਨਹੀਂ ਕੀਤੀ ਗਈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵਹੀਕਲ ਐਕਟ ਦੇ ਉੱਤੇ ਜੋ ਬਣਦੀ ਹੋਈ ਕਾਰਵਾਈ ਹੈ ਉਹ ਕੀਤੀ ਜਾਵੇ।