ਫਿ਼ਰੋਜ਼ਪੁਰ, ( ਜਤਿੰਦਰ ਪਿੰਕਲ ) ਆਲ ਇੰਡੀਆ ਕਿਸਾਨ, ਮਜ਼ਦੂਰ ਮੋਰਚਾ ਭਾਰਤ ਦੀ ਰਾਜਨੀਤਿਕ ਪਾਰਟੀ ਵੱਲੋਂ ਬੀਬੀ ਚਰਨਜੀਤ ਕੌਰ ਨੂ਼ੰ ਮਹਿਲਾ ਵਿੰਗ ਜਿ਼ਲ੍ਹਾ ਫਿ਼ਰੋਜ਼ਪੁਰ ਦਾ ਪ੍ਰਧਾਨ ਬਣਾਇਆ ਗਿਆ। ਇੱਕ ਪ੍ਰਭਾਵਸ਼ਾਲੀ ਸਮਾਗਮ ਹਾਕੇ ਵਾਲਾ ਰੋਡ ‘ਤੇ ਸਥਿਤ ਡਿਫੈਂਸ ਕਲੋਨੀ ਫਿ਼ਰੋਜ਼ਪੁਰ ਸ਼ਹਿਰ ਵਿਖੇ ਕਰਵਾਇਆ ਗਿਆ। ਜਿੱਥੇ ਬੀਬੀ ਚਰਨਜੀਤ ਕੌਰ ਨੂੰ ਬਕਾਇਦਾ ਪਾਰਟੀ ਦੇ ਮੈਂਬਰਸ਼ਿਪ ਦਿੱਤੀ ਗਈ।
ਸਮਾਗਮ ਵਿੱਚ ਮਨੋਹਰ ਲਾਲ ਨੈਸ਼ਨਲ ਚੇਅਰਮੈਨ ਅਤੇ ਸਤੀਸ਼ ਸਭਰਵਾਲ ਜਨਰਲ ਸਕੱਤਰ ਉਚੇਚੇ ਤੌਰ ‘ਤੇ ਪੁੱਜੇ।
ਇਸ ਮੌਕੇ ਬੋਲਦਿਆਂ ਨੈਸ਼ਨਲ ਚੇਅਰਮੈਨ ਮਨੋਹਰ ਲਾਲ ਨੇ ਕਿਹਾ ਕਿ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਜ਼ੋ ਕਿ ਦੱਬੇ ਕੁਚਲੇ ਲੋਕਾਂ ਦੀ ਪਾਰਟੀ ਹੈ ਅਤੇ ਇਹ ਕਿਸਾਨ ਮਜ਼ਦੂਰਾਂ ਦੀ ਸਮੇਂ—ਸਮੇਂ ਤੇ ਆਵਾਜ਼ ਉਠਾਉਂਦੀ ਹੈ ਅਤੇ ਹਰ ਲੋੜਵੰਦ ਦੀ ਜਿਹਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ, ਉਸ ਦੇ ਨਾਲ ਚਟਾਂਨ ਵਾਂਗ ਖੜ੍ਹਦੀ ਹੈ। ਅੱਜ ਅਸੀਂ ਬੀਬੀ ਚਰਨਜੀਤ ਕੌਰ ਨੂੰ ਮਹਿਲਾ ਵਿੰਗ ਦਾ ਜਿ਼ਲ੍ਹਾ ਫਿ਼ਰੋਜ਼ਪੁਰ ਦਾ ਪ੍ਰਧਾਨ ਬਣਾਇਆ ਗਿਆ ਹੈ, ਬੀਬੀ ਚਰਨਜੀਤ ਕੌਰ ਜ਼ੋ ਕਿ ਹਰ ਕਿਸੇ ਨਾਲ ਦੁੱਖ ਸੁੱਖ ਵਿਚ ਖੜ੍ਹਦੀ ਹੈ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਮੱਦਦ ਅਤੇ ਜਿਸ ਨਾਲ ਜੁਲਮ ਹੋਇਆ ਹੋਵੇ, ਹਮੇਸ਼ਾ ਇਕ ਮਰਦ ਬਣ ਕੇ ਉਸ ਦਾ ਸਾਥ ਦਿੱਤਾ ਹੈ, ਇਸ ਬੀਬੀ ਚਰਨਜੀਤ ਕੌਰ ਨੇ ਹਮੇਸ਼ਾ ਗਲਤ ਨਾਲ ਡੱਟ ਕੇ ਮੁਕਾਬਲਾ ਕੀਤਾ ਹੈ, ਭਾਵੇਂ ਕਲੋਨੀ ਦਾ ਮਸਲਾ ਹੋਵੇ ਭਾਵੇਂ ਕਿਸੇ ਕਿਸਮ ਦਾ ਮਸਲਾ ਹੋਵੇ, ਹਮੇਸ਼ਾ ਜੁਲਮ ਖਿਲਾਫ ਲੜੀ ਹੈ। ਇਸ ਮੌਕੇ ਤੇ ਸਤੀਸ਼ ਸਭਰਵਾਲ ਐਡਵੋਕੇਟ ਜਨਰਲ ਸਕੱਤਰ ਆਲ ਇੰਡੀਆ ਨੇ ਬੋਲਦਿਆਂ ਕਿਹਾ ਕਿ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਪਾਰਟੀ ਸਾਫ ਸੁਥਰੇ ਲੋਕਾਂ ਦੀ ਪਾਰਟੀ ਹੈ ਅਤੇ ਅਸੀਂ ਹਮੇਸ਼ਾ ਮਾੜੇ ਲੋਕਾਂ ਅਤੇ ਪਾਰਟੀ ਨੂੰ ਢਾਹ ਲਾਉਣ ਵਾਲੇ ਲੋਕਾਂ ਤੋਂ ਕਿਨਾਰਾ ਰੱਖਿਆ ਹੈ, ਅੱਜ ਅਸੀਂ ਬੀਬੀ ਚਰਨਜੀਤ ਕੌਰ ਨੂੰ ਜਿ਼ਲ੍ਹਾ ਫਿ਼ਰੋਜ਼ਪੁਰ ਦਾ ਪ੍ਰਧਾਨ ਬਣਾਇਆ ਹੈ, ਜਿਸ ਨੇ ਬਹੁਤ ਹੀ ਵਧੀਆ ਇੰਤਜਾਮ ਕੀਤਾ ਹੋਇਆ ਸੀ। ਇਸ ਮੌਕੇ ਤੇ ਰਾਜ ਕੁਮਾਰ ਅਰੋੜਾ ਜਨਰਲ ਸਕੱਤਰ ਜਿ਼ਲ੍ਹਾ ਫਿ਼ਰੋਜ਼ਪੁਰ ਨੇ ਸਮੂਹ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਚਰਨਜੀਤ ਕੌਰ ਦਾ ਸਾਥ ਦੇਣ ਅਤੇ ਬੀਬੀਆਂ ਤੇ ਕੋਈ ਵੀ ਮੁਸੀਬਤ ਆਉਂਦੀ ਹੈ ਇਕੱਠੀਆਂ ਇਕ ਪਲੇਟ ਫਾਰਮ ਤੇ ਇਕੱਠੀਆਂ ਹੋਣ। ਅਖੀਰ ਵਿਚ ਬੀਬੀ ਚਰਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਆਪ ਜੀ ਨੇ ਮੈਨੂੰ ਜ਼ੋ ਸੇਵਾ ਬਖਸ਼ੀ ਹੈ, ਮੈਂ ਇਸ ਨੂੰ ਚੰਗੇ ਢੰਗ ਨਾਲ ਨਿਭਾਵਾਂਗੀ ਅਤੇ ਕਦੇ ਵੀ ਕੋਈ ਸਿ਼ਕਾਇਤ ਦਾ ਮੌਕਾ ਨਹੀਂ ਦੇਵਾਂਗੀ ਅਤੇ ਹਮੇਸ਼ਾ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਦੀ ਬੇਹਤਰੀ ਲਈ ਕੰਮ ਕਰਾਂਗੀ। ਬੀਬੀ ਚਰਨਜੀਤ ਕੌਰ ਨੇ ਸਮੂਹ ਆਏ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਦੇ ਅਹੁਦੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕੀਤਾ। ਇਸ ਤੋਂ ਇਲਾਵਾ ਦੂਰ—ਦੂਰ ਤੋਂ ਆਈਆਂ ਬੀਬੀਆਂ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮਨੋਹਰ ਲਾਲ ਨੈਸ਼ਨਲ ਚੇਅਰਮੈਨ, ਸਤੀਸ਼ ਸਭਰਵਾਲ ਐਡਵੋਕੇਟ ਨੈਸ਼ਨਲ ਜਨਰਲ ਸਕੱਤਰ, ਰਾਜ ਕੁਮਾਰ ਅਰੋੜਾ ਜਨਰਲ ਸਕੱਤਰ ਜਿ਼ਲ੍ਹਾ ਫਿ਼ਰੋਜ਼ਪੁਰ ਅਤੇ ਆਏ ਹੋਏ ਮੁੱਖ ਮਹਿਮਾਨ ਕੁਲਵਿੰਦਰ ਕੌਰ ਭੁੱਲਰ, ਨਰਵਿੰਦਰ ਕੌਰ ਰਾਣੀ ਦੇਵੀ, ਲਖਵਿੰਦਰ ਕੌਰ ਲਵਲੀ, ਗੀਤਾ, ਸੀਤਾ ਰਾਣੀ, ਜਸ, ਸਮਸ਼ੇਰ ਸਿੰਘ ਭੁੱਲਰ, ਦੇਵ ਸਿੰਘ ਗੱਟੀ, ਸੋਹਣ ਲਾਲ, ਸ਼ਾਮ ਲਾਲ, ਰਾਜ ਕੁਮਾਰ, ਰਾਜੂ, ਜ਼ੋਗਾ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।