ਗੁਜਰਾਤ ਦੇ ਪਾਟਨ ਜ਼ਿਲ੍ਹੇ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਗਣੇਸ਼ ਵਿਸਰਜਨ ਲਈ ਆਏ ਸੱਤ ਲੋਕ ਪਾਟਨ ਦੀ ਸਰਸਵਤੀ ਨਦੀ ਵਿੱਚ ਡੁੱਬ ਗਏ। ਇਨ੍ਹਾਂ ‘ਚੋਂ 3 ਲੋਕਾਂ ਦਾ ਬਚਾਅ ਹੋ ਗਿਆ ਜਦਕਿ 4 ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ‘ਚ ਸੋਗ ਦਾ ਮਾਹੌਲ ਹੈ।

    ਗੁਜਰਾਤ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ। ਕਈ ਲੋਕ ਆਪੋ-ਆਪਣੇ ਰੀਤੀ-ਰਿਵਾਜਾਂ ਅਨੁਸਾਰ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਵੀ ਕਰ ਰਹੇ ਹਨ।ਇਸ ਦੇ ਨਾਲ ਹੀ ਗੁਜਰਾਤ ਦੇ ਪਾਟਨ ਸ਼ਹਿਰ ‘ਚ ਗਣੇਸ਼ ਵਿਸਰਜਨ ਦੌਰਾਨ ਵੱਡਾ ਹਾਦਸਾ ਹੋ ਗਿਆ। ਸਰਸਵਤੀ ਨਦੀ ਦੇ ਬੈਰਾਜ ‘ਚ ਗਣੇਸ਼ ਵਿਸਰਜਨ ਦੌਰਾਨ ਇਕ ਹੀ ਪਰਿਵਾਰ ਦੇ 7 ਮੈਂਬਰ ਡੁੱਬ ਗਏ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਤਿੰਨ ਦਾ ਬਚਾਅ ਹੋ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਘਟਨਾ ਵਾਲੀ ਥਾਂ ‘ਤੇ ਪੰਜ 108 ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਸ਼ੀਤਲਬੇਨ, ਨਿਤਿਨਭਾਈ ਪ੍ਰਜਾਪਤੀ, ਜਿਤਿਨ ਨਿਤਿਨਭਾਈ ਪ੍ਰਜਾਪਤੀ, ਦਕਸ਼ ਨਿਤਿਨਭਾਈ ਪ੍ਰਜਾਪਤੀ, ਨਯਨ ਰਮੇਸ਼ਭਾਈ ਪ੍ਰਜਾਪਤੀ ਵਜੋਂ ਹੋਈ ਹੈ।