ਦੁਸ਼ਹਿਰਾ ਕਲੱਬ ਬਸਤੀ ਸ਼ੇਖ ਦੇ ਵਿੱਚ 107ਵਾਂ ਦੁਸ਼ਹਿਰਾ ਹੋਣ ਜਾ ਰਿਹਾ ਹੈ । ਜਿਸ ਦੀ ਅੱਜ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਦੇ ਦਫਤਰ ਵਿੱਚ ਪਹਿਲੀ ਮੀਟਿੰਗ ਹੋਈ ਜਿਸ ਵਿੱਚ ਬਸਤੀ ਸ਼ੇਖ ਦੇ ਪਤਵੰਤੇ ਤੇ ਦੁਸ਼ਹਿਰਾ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਪਹੁੰਚੇ। ਮਨਜੀਤ ਸਿੰਘ ਟੀਟੂ ਨੇ ਸਾਰਿਆ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਰਬ ਸੰਮਤੀ ਨਾਲ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਹੋਏ ਕਿ ਇਸ ਦੁਸ਼ਹਿਰੇ ਨੂੰ ਕਿਸ ਤਰ੍ਹਾਂ ਨਾਲ ਮਨਾਇਆ ਜਾਵੇl ਇਸ ਮੌਕੇ ਤੇ ਗੀਤ ਰਤਨ ਖੇਰਾ, ਨਰਿੰਦਰ ਪਹਿਲਵਾਨ, ਅਨੀਲ ਸ਼ਰਮਾ ਸਚਿਨ ਸਰੀਨ, ਸੰਨੀ ਧੰਜਲ ,ਸੰਜੂ ਅਬਰੋਲ,ਦਵਿੰਦਰ ਗੋਲਾ, ਰਵੀ ਖੁਰਾਨਾ, ਅਸ਼ੋਕ ਸਿਆਲ, ਬਾਲ ਕ੍ਰਿਸ਼ਨ, ਮਨਦੀਪ ਖੁਰਾਨਾ, ਅਜੇ ਸੂਰੀ, ਸੰਜੂ ਸੂਰੀ, ਸੁਰਿੰਦਰ ਸ਼ਰਮਾ, ਅੰਕੁਰ ਸ਼ਰਮਾ, ਸਮੀਰ ਅੰਬਾ, ਰਿੰਪਾ ਪ੍ਰਧਾਨ, ਜੀਵਨ ਜੋਤੀ ਦੀ ਟੰਡਨ, ਰਕੇਸ਼ ਕੁਮਾਰ ਲਾਡੀ, ਸੁਸ਼ੀਲ ਕੁਮਾਰ ਹੈਪੀ ,ਗਗਨਦੀਪ ਗੋਰੀ ਸ਼ਾਮਿਲ ਹੋਏ ਜਿਸ ਵਿੱਚ 12 Oct, 2024 ਨੂੰ ਦੁਸ਼ਹਿਰਾ ਮਨਾਇਆ ਜਾਏਗਾ ਜਿਹਦੇ ਵਿੱਚ ਰਾਵਣ ,ਕੁੰਭਕਰਨ, ਮੇਘਨਾਥ ਦੇ ਪੁਤਲੇ ਦਾ ਦਹਿਨ ਹੋਏਗਾ |
ਇਸ ਦੌਰਾਨ ਬਹੁਤ ਅਹਿਮ ਮਤਾ ਪਾਸ ਕਰਦੇ ਹੋਏ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਸਾਬਕਾ ਪ੍ਰਧਾਨ ਰਾਜਕੁਮਾਰ ਸੂਰੀ ਜੋ 25 ਸਾਲ ਤੱਕ ਇਸ ਦੁਸਹਿਰੇ ਦੀ ਪ੍ਰਧਾਨਗੀ ਕਰਦੇ ਰਹੇ ਸਨ ਉਹਨਾਂ ਨੇ ਸਰਬ ਸੰਮਤੀ ਦੇ ਨਾਲ ਇਸ ਵਾਰ ਸਾਰੇ ਮੈਂਬਰਾਂ ਦੀ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਐਡਵੋਕੇਟ ਪ੍ਰਦੀਪ ਸ਼ਰਮਾ (ਕੋਟ ਮਹੱਲਾ)ਨਵੇਂ ਪ੍ਰਧਾਨ ਨਿਯੁਕਤ ਕੀਤਾ ਜਾਵੇ ਤੇ ਸਾਰੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਨਾਲ ਸਵਾਗਤ ਕੀਤਾ ਗਿਆ ਤੇ ਇਹ ਵੀ ਸਾਰਿਆਂ ਨੇ ਫੈਸਲਾ ਕੀਤਾ ਕਿ ਦੁਸ਼ਹਿਰੇ ਦੀ ਦੇਖ ਰੇਖ ਐਡਵੋਕੇਟ ਪ੍ਰਦੀਪ ਸ਼ਰਮਾ ਅਤੇ ਸਾਬਕਾ ਪ੍ਰਧਾਨ ਰਾਜਕੁਮਾਰ ਸੂਰੀ ਦੇ ਵਿੱਚ ਰਹੇਗੀ ।