Skip to content
ਜਲੰਧਰ (ਵਿਕੀ ਸੂਰੀ) -ਅੱਜ ਬਸਤੀ ਸ਼ੇਖ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਬਸਤੀ ਸ਼ੇਖ ਦੇ ਰਹਿਣ ਵਾਲੇ ਬੀਬੀ ਅਰਵਿੰਦਰ ਕੌਰ ਜੀ ਪਤਨੀ ਸ. ਸਤਪਾਲ ਸਿੰਘ ( ਪਿੰਕਾ ਸਾਇਕਲਾਂ ਵਾਲੇ) ਅੱਜ ਆਪਣੀ ਸੰਸਾਰਕ ਯਾਤਰਾ ਪੂਰੇ ਕਰਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਆਖ ਗਏ । ਬੀਬੀ ਜੀ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਤੇ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਦੇ ਰਹਿੰਦੇ ਸਨ ਤੇ ਉਹਨਾਂ ਨੂੰ ਹਮੇਸ਼ਾ ਹੀ ਗੁਰਦੁਆਰੇ ਸੇਵਾ ਕਰਦੇ ਦੇਖਿਆ ਜਾਂਦਾ ਸੀ । ਇਥੇ ਇਹ ਵੀ ਦੱਸ ਦਈਏ ਕਿ ਇਹ ਸ. ਅੰਮ੍ਰਿਤਪਾਲ ਸਿੰਘ ਮਨੀ ਸਾਈਕਲਾਂ ਵਾਲੇ ਦੇ ਮਾਤਾ ਜੀ ਸਨ ।
ਇਸ ਮੌਕੇ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਬੀਬੀ ਜੀ ਦਾ ਇਸ ਸੰਸਾਰ ਤੋਂ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਬੀਬੀ ਜੀ ਦਾ ਅੰਤਿਮ ਸੰਸਕਾਰ ਅੱਜ ਯਾਨੀ 15 ਸਤੰਬਰ ਦਿਨ ਐਤਵਾਰ ਸ਼ਾਮ 4 ਵਜੇ ਸ਼ਮਸ਼ਾਨ ਘਾਟ ਬਸਤੀ ਸ਼ੇਖ ਨੇੜੇ ਘਾਹ ਮੰਡੀ ਵਿਖੇ ਹੋਵੇਗਾ ।
Post Views: 2,679
Related