ਫਿਰੋਜਪੁਰ ( ਜਤਿੰਦਰ ਪਿੰਕਲ ) ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਇੱਕ ਵਫਦ ਵਲੋਂ ਨਵ ਨਿਯੁਕਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸਿਖਾਂ ਸ਼ਰਮਾ ਨਾਲ ਮੁਲਾਕਾਤ ਕਰਕੇ ਬਤੌਰ ਜ਼ਿਲ੍ਹਾ ਪ੍ਰਸ਼ਾਸਨਕ ਮੁਖੀ ਨਿਯੁਕਤ ਹੋਣ ਤੇ ਜੀ ਆਇਆ ਆਖਦਿਆਂ ਸਵਾਗਤ ਕੀਤਾ ਉੱਥੇ ਨਾਲ ਹੀ ਪੰਜਾਬ ਦੇ ਦੋ ਵੱਡੇ ਖਿੱਤੇ ਮਾਲਵੇ ਅਤੇ ਮਾਝੇ ਦੀ ਸਾਂਝੀ ਮੰਗ ਨੂੰ ਪੂਰਾ ਕਰਨ ਲਈ ਮੰਗ ਪੱਤਰ ਵੀ ਦਿੱਤਾ ਇਸ ਵਫਦ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕਲਸੀ, ਜ਼ਿਲ੍ਹਾ ਜਨਰਲ ਸਕੱਤਰ ਭਜਨ ਸਿੰਘ, ਮਨਪ੍ਰੀਤ ਸਿੰਘ ਖਾਲਸਾ ਸਹਿਰੀ ਪ੍ਰਧਾਨ, ਗੁਰਨਾਮ ਸਿੰਘ ਸੈਦਾਂ ਰੁਹੇਲਾ ਜਿਲਾ ਸਲਾਹਕਾਰ, ਤਰਸੇਮ ਸਿੰਘ ਗਿੱਲ, ਬਲਰਾਜ ਸਿੰਘ ਦੋਵੇਂ ਸਰਕਲ ਪ੍ਰਧਾਨ, ਰਾਜਬੀਰ ਸਿੰਘ ਵਿਰਕ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਕੁਲਦੀਪ ਸਿੰਘ ਹਰਪਾਲ ਸਿੰਘ ਆਦਿ ਨੇ ਫਿਰੋਜ਼ਪੁਰ ਤੋਂ ਮਾਝੇ ਮਾਲਵੇ ਨੂੰ ਜੋੜਨ ਵਾਲੇ ਬੰਡਾਲਾ ਕੋਟ ਬੁੱਢਾ ਵਿਚਕਾਰ ਸਤਲੁਜ ਦਰਿਆ ਤੇ ਬਣੇ ਪੁਲ ਤੱਕ ਸੜਕ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਜਦ ਕਿ ਇਸ ਰਸਤੇ ਰਾਹੀਂ ਮਾਝਾ, ਮਾਲਵਾ ਸਮੇਤ ਹਰਿਆਣਾ ਰਾਜਸਥਾਨ ਆਦਿ ਦੇ ਲੋਕਾਂ ਦੀ ਰੋਜ਼ਮਰਾ ਚ ਬਹੁਤ ਵੱਡੀ ਆਵਾਜਾਈ ਚਲਦੀ ਹੈ, ਅਤੇ ਇਸ ਰਸਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,ਤਰਨ ਤਾਰਨ ਅਤੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਹਰ ਰੋਜ਼ ਨਤਮਸਤਕ ਹੋਣ ਜਾਣ ਲਈ ਬਹੁਤ ਨੇੜੇ ਹੈ ,ਅਤੇ ਹੁਣ ਖ਼ਾਸ ਕਰਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਲਾਨਾ ਜੋੜ ਮੇਲਾ ਇੱਕ ਅਕਤੂਬਰ ਤੋਂ ਅੱਠ ਅਕਤੂਬਰ ਮਨਾਇਆ ਜਾ ਰਿਹਾ ਜਿਸ ਵਿੱਚ ਬਹੁਤਾਤ ਸੰਗਤਾਂ ਪੈਦਲ ਅਤੇ ਆਪਣੇ ਵੱਡੀ ਗਿਣਤੀ ਵਿੱਚ ਸਾਧਨਾਂ ਰਾਹੀਂ ਦਰਸਨ ਕਰਨ ਜਾਣਾ ਹੈ ਤਾਂ ਇਸ ਰਸਤੇ ਜਿੱਥੇ ਦੋ ਪਹੀਆ ਵਾਹਨ ਲੰਘਣਾ ਵੀ ਮੁਸ਼ਕਲ ਹੈ ਉੱਥੇ ਐਨੀ ਸੰਗਤਾਂ ਨੂੰ ਆਉਣ ਜਾਣ ਚ ਵੱਡੀ ਤਕਲੀਫ ਆਵੇਗੀ,ਇਸ ਲਈ ਇਸ ਸੜਕ ਨੂੰ ਤਰੁੰਤ ਰਿਪੇਅਰ ਕੀਤਾ ਜਾਵੇ,ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸਿਖਾਂ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮੁਸ਼ਕਲ ਦਾ ਹੱਲ ਕਰਨਗੇ