ਜ਼ੀਰਕਪੁਰ ਦੇ ਅਧੀਨ ਪੈਂਦੇ ਢਕੋਲੀ ਦੇ ਵਿੱਚ ਅੱਖਾਂ ਦੇ ਸਾਹਮਣੇ ਦੇਖਦੇ-ਦੇਖਦੇ ਮਕਾਨ ਢਹਿ-ਢੇਰੀ ਹੋ ਗਿਆ। ਇਹ ਘਟਨਾ ਢਕੋਲੀ ਦੇ ਵਾਰਡ ਨੰਬਰ 14 ਕ੍ਰਿਸ਼ਨਾ ਇਨਕਲੇਵ ਕਲੋਨੀ ਦੀ ਦੱਸੀ ਜਾ ਰਹੀ ਹੈ। ਮਕਾਨ ਨਾਲੇ ਦੇ ਕਿਨਾਰੇ ਉੱਤੇ ਬਣਿਆ ਹੋਇਆ ਸੀ। ਜਿਸ ’ਤੇ ਕੁਝ ਦਿਨ ਪਹਿਲਾਂ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ।

    ਘਰ ਦੀ ਮਾਲਕਨ ਦੀਪਾ ਨੇ ਜਦੋਂ ਆਪਣਾ ਮਕਾਨ ਡਿੱਗਿਆ ਦੇਖਿਆ ਤਾਂ ਉਸ ਦੇ  ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਦੀਪਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਇੱਥੇ ਰਹਿ ਰਹੀ ਹੈ। ਪਤੀ ਪੂਨੇ ਦੇ ਵਿੱਚ ਨੌਕਰੀ ਕਰਦਾ ਹੈ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਗੁਆਂਢੀਆਂ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਮਕਾਨ ਦੇ ਵਿੱਚ ਤਰੇੜਾਂ ਪੈਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਕਿਉਂਕਿ ਉਹ ਬੇਟੇ ਨਾਲ ਕਿਤੇ ਕੰਮ ਗਈ ਹੋਈ ਸੀ। ਉਸ ਨੇ ਦੱਸਿਆ ਕਿ ਇਹ ਅੱਠ ਸਾਲ ਪਹਿਲਾਂ ਹੀ ਬੈਂਕ ਨੂੰ ਨੀਲਾਮੀ ਦੀ ਰਕਮ ਦੇ ਕੇ ਖਰੀਦਿਆ ਸੀ। ਗਨੀਮਤ ਇਹ ਰਹੀ ਕਿ ਜਿਸ ਸਮੇਂ ਮਕਾਨ ਡਿੱਗਿਆ ਉਸ ਸਮੇਂ ਘਰ ਵਿੱਚ ਕੋਈ ਵੀ ਹਾਜ਼ਰ ਨਹੀਂ ਸੀ।