ਜਲੰਧਰ-ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਅੱਜ ਅੰਮ੍ਰਿਤ ਵੇਲੇ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਪੰਜ ਬਾਣੀਆਂ ਦੇ ਨਿੱਤਨੇਮ ਅਤੇ ਹਜ਼ੂਰੀ ਰਾਗੀ ਜੱਥਿਆਂ ਵਲੋਂ ਕੀਰਤਨ ਦੀ ਸਮਾਪਤੀ ਉਪਰੰਤ ਤੋਂ ਪੰਜਾਬੀ ਲਿਖਾਰੀ ਸਭਾ ਵਲੋਂ ਮਹੀਨੇਵਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਮਾਸਟਰ ਮਹਿੰਦਰ ਸਿੰਘ ਅਨੇਜਾ, ਅਮਰ ਸਿੰਘ ਅਮਰ, ਉਰਮਿਲਜੀਤ ਸਿੰਘ ਵਾਲੀਆ, ਇੰਦਰਪਾਲ ਸਿੰਘ ਅਰੋੜਾ, ਕੁਲਵਿੰਦਰ ਗਾਖ਼ਲ, ਹਰਜਿੰਦਰ ਸਿੰਘ ਜਿੰਦੀ, ਗੁਰਦੀਪ ਸਿੰਘ ਉਜਾਲਾ, ਬੀਬੀ ਕੁਲਜੀਤ ਕੌਰ, ਤਰਸੇਮ ਸਿੰਘ ਗ੍ਰੰਥੀ ਆਦਿ ਕਵੀ ਸੱਜਣਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਹਰਸਿਮਰਨ ਸਿੰਘ, ਗੁੰਜਨ ਗੀਤਾਂਜਲੀ, ਅਤੇ ਸ੍ਰ ਗੁਰਦੀਪ ਸਿੰਘ ਉਜਾਲਾ ਦੇ ਪ੍ਰਵਾਰਾਂ ਵਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਪੁਆਏ ਗਏ।
ਨੌਵੇਂ ਮਹਲੇ ਦੇ ਸਲੋਕਾਂ ਦਾ ਪਾਠ ਸੰਗਤੀ ਰੂਪ ਵਿਚ ਕੀਤਾ ਗਿਆ। ਭਾਈ ਸੰਤੋਖ ਸਿੰਘ ਵਲੋਂ ਆਪਣੀ ਬੇਟੀ ਗੁਰਸਾਂਝ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਕੇ ਲੰਗਰ, ਹਰਦੀਪ ਸਿੰਘ ਅਤੇ ਹਰਵਿੰਦਰ ਕੌਰ ਭੋਲੀ ਦੇ ਪ੍ਰਵਾਰ ਵਲੋਂ ਨਿਸ਼ਾਨ ਸਾਹਿਬ ਨੂੰ ਚੋਲਾ ਚੜ੍ਹਾਉਣ ਦੀ ਸੇਵਾ ਕਰਵਾਈ ਗਈ। ਗੁਰਦੁਆਰਾ ਸਾਹਿਬ ਵਲੋਂ ਬੇਅੰਤ ਸਿੰਘ ਸਰਹੱਦੀ ਜੀ ਨੇ ਆਏ ਹੋਏ ਕਵੀਆਂ, ਰਾਗੀ ਜੱਥਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸ੍ਰ ਬਲਦੇਵ ਸਿੰਘ ਧੀਮਾਨ ਵਲੋਂ ਲਿੱਖੀ ਪੁਸਤਕ “ਮਿਟੀ ਧੁੰਧ ਜਗ ਚਾਨਣ ਹੋਆ” ਰਿਲੀਜ਼ ਕੀਤੀ ਗਈ। ਗੁਰਦੁਆਰਾ ਸਾਹਿਬ ਵਲੋਂ ਕਾਰਜਕਾਰੀ ਪ੍ਰਧਾਨ ਗੁਰਕਿਰਪਾਲ ਸਿੰਘ, ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ ਅਤੇ ਸਰਹੱਦੀ ਜੀ ਨੇ ਇਨਾਂ ਸਾਰੀਆਂ ਸੇਵਾਵਾਂ ਕਰਨ ਵਾਲੇ ਪ੍ਰਵਾਰਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਦੀਵਾਨ ਦਾ ਅਨੰਦ ਮਾਣਿਆ। ਜਿਨ੍ਹਾਂ ਵਿਚ ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਸਤਿਕਾਰਯੋਗ ਸੰਤ ਬਾਬਾ ਨਰਿੰਦਰਪਾਲ ਸਿੰਘ ਜੀ ਮਾਲੂਵਾਲ ਵਾਲੇ, ਚਰਨਜੀਤ ਸਿੰਘ ਸਰਾਫ, ਬਲਵਿੰਦਰ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਜੋਗਿੰਦਰ ਸਿੰਘ ਬਵੇਜਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਅਮਰਜੀਤ ਸਿੰਘ ਭਾਟੀਆ ਆਦਿ ਪਤਵੰਤੇ ਸੱਜਣ ਸ਼ਾਮਲ ਸਨ। ਸਮਾਪਤੀ ਉਪਰੰਤ ਵਸੀਹ ਪੈਮਾਨੇ ਤੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ।