Mercedes-Benz India ਨੇ ਆਪਣੀ EQE SUV ਦੀ ਕੀਮਤ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ SUV ਦੀ ਕੀਮਤ 20 ਲੱਖ ਰੁਪਏ ਘਟਾ ਕੇ 1.19 ਕਰੋੜ ਰੁਪਏ (ਐਕਸ-ਸ਼ੋਰੂਮ) ਕਰ ਦਿੱਤੀ ਹੈ। ਇਹ ਕਦਮ ਹਾਲ ਹੀ ਵਿੱਚ ਲਾਂਚ ਹੋਈ EQS SUV ਤੋਂ EQE ਨੂੰ ਵੱਖ ਕਰਨ ਲਈ ਚੁੱਕਿਆ ਗਿਆ ਹੈ। ਕੰਪਨੀ ਦਾ ਮਕਸਦ ਇਸ ਕੀਮਤ ਵਿੱਚ ਕਟੌਤੀ ਰਾਹੀਂ EQE ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਹੋਰ ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ ਹੈ। ਇਸ ਦੇ ਨਾਲ ਹੀ ਮਰਸੀਡੀਜ਼-ਬੈਂਜ਼ ਦੇ ਇਲੈਕਟ੍ਰਿਕ ਵਾਹਨਾਂ ਦੀ ਲਾਈਨਅੱਪ ਵਿੱਚ ਸਪੱਸ਼ਟਤਾ ਲਿਆਉਣਾ ਹੈ।Mercedes-Benz EQS SUV ਦੀ ਕੀਮਤ ₹1.41 ਕਰੋੜ ਹੈ ਅਤੇ ਇਸ ਨੂੰ CKD ਯੂਨਿਟ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਉਲਟ, EQE SUV ਨੂੰ ਪਹਿਲਾਂ CBU ਮਾਡਲ ਦੇ ਤੌਰ ‘ਤੇ ਆਯਾਤ ਕੀਤਾ ਗਿਆ ਸੀ। ਕੀਮਤ ਵਿੱਚ ਇਹ ਕਟੌਤੀ ਦੋਵਾਂ ਮਾਡਲਾਂ ਵਿੱਚ ਇੱਕ ਪਾੜਾ ਪੈਦਾ ਕਰੇਗੀ ਜੋ ਦੋਵਾਂ ਵਾਹਨਾਂ ਨੂੰ ਮਾਰਕੀਟ ਵਿੱਚ ਬਿਹਤਰ ਸਥਿਤੀ ਵਿੱਚ ਰੱਖਣ ਵਿੱਚ ਮਦਦ ਕਰੇਗੀ।
ਪੁਰਾਣੇ ਗਾਹਕਾਂ ਨੂੰ ਮਿਲਣਗੇ ਵਾਊਚਰ
ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਉੱਚ ਕੀਮਤ ‘ਤੇ EQE SUV ਖਰੀਦੀ ਸੀ, ਉਨ੍ਹਾਂ ਨੂੰ ₹ 5 ਲੱਖ ਦਾ ਵਾਊਚਰ ਮਿਲੇਗਾ। ਇਸ ਵਾਊਚਰ ਦੀ ਵਰਤੋਂ ਅਗਲੇ ਤਿੰਨ ਸਾਲਾਂ ਦੇ ਅੰਦਰ ਕਿਸੇ ਵੀ ਨਵੀਂ ਮਰਸੀਡੀਜ਼-ਬੈਂਜ਼ ਖਰੀਦਣ ‘ਤੇ ਕੀਤੀ ਜਾ ਸਕਦੀ ਹੈ। ਇਹ ਪਹਿਲ ਕੰਪਨੀ ਵੱਲੋਂ ਗਾਹਕਾਂ ਦੀ ਵਫ਼ਾਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਛੇਤੀ ਖਰੀਦਦਾਰਾਂ ਦੀ ਪਛਾਣ ਕਰਨ ਲਈ ਕੀਤੀ ਗਈ ਹੈ।
ਬੈਟਰੀ, ਰੇਂਜ ਅਤੇ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ EQE SUV ਇਸ ਸਾਲ ਮਰਸੀਡੀਜ਼-ਬੈਂਜ਼ ਇੰਡੀਆ ਵੱਲੋਂ ਲਾਂਚ ਕੀਤਾ ਗਿਆ ਤੀਜਾ ਇਲੈਕਟ੍ਰਿਕ ਵਾਹਨ ਹੈ। ਇਹ SUV EQA ਅਤੇ EQS Maybach SUV ਤੋਂ ਬਾਅਦ ਆਉਂਦੀ ਹੈ। EQE SUV 122 kWh ਬੈਟਰੀ ਪੈਕ ਨਾਲ ਫਿੱਟ ਹੈ ਅਤੇ ਕਾਰ ਦੇ ਹਰੇਕ ਐਕਸਲ ‘ਤੇ ਦੋਹਰੀ ਮੋਟਰਾਂ ਹਨ। ਇਹ SUV 544 hp ਦੀ ਪਾਵਰ ਅਤੇ 858 Nm ਪੀਕ ਟਾਰਕ ਦੀ ਪੇਸ਼ਕਸ਼ ਕਰਦੀ ਹੈ, ਜਿਸ ਨਾਲ ਇਹ ਸਿਰਫ 4.7 ਸਕਿੰਟਾਂ ਵਿੱਚ 0 ਤੋਂ 100 km/h ਤੱਕ ਦੀ ਰਫਤਾਰ ਫੜ ਸਕਦੀ ਹੈ। ਇਸ ਦੇ ਨਾਲ ਹੀ ਇਸ SUV ਨੂੰ ਇੱਕ ਵਾਰ ਚਾਰਜ ਕਰਨ ‘ਤੇ 809 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨ ਦਾ ਦਾਅਵਾ ਕੀਤਾ ਗਿਆ ਹੈ।