ਜਲੰਧਰ (ਵਿੱਕੀ ਸੂਰੀ) ਦੇਸ਼ ਭਰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ ਅਤੇ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਹੈ। ਪੰਜਾਬ ’ਚ ਵੀ ਵੱਖ ਵੱਖ ਥਾਵਾਂ ’ਤੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ ਹੈ। ਗੱਲ ਕੀਤੀ ਜਾਵੇ ਬਸਤੀ ਸ਼ੇਖ ਦੀ ਤਾਂ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦੀ ਤੇ ਨੇਕੀ ਦਾ ਪ੍ਰਤੀਕ ਦੁਸ਼ਹਿਰਾ ਦੁਸਹਿਰਾ ਗਰਾਊਂਡ ਵਿਖੇ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦਾ ਦਹਿਣ ਕੀਤਾ ਗਿਆ। ਇਨ੍ਹਾਂ ਸਮਾਗਮਾਂ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ,ਸਾਬਕਾ MLA ਸ਼ੀਤਲ ਆਗੁਰਲ ,ਸਾਬਕਾ ਕੌਸਲਰ ਮਨਜੀਤ ਸਿੰਘ ਟੀਟੂ ਨੇ ਸ਼ਿਰਕਤ ਕੀਤੀ।

    ਚੇਅਰਮੈਨ ਰਾਕੇਸ਼ ਨੈਨ ,ਵਾਇਸ ਚੇਅਰਮੈਨ ਰਵੀ ਖੁਰਾਣਾ ,ਪ੍ਰਧਾਨ ਪ੍ਰਦੀਪ ਸ਼ਰਮਾ , ਵੈਲਕਮ ਪੰਜਾਬ ਦੇ ਚੀਐਫ ਐਡੀਟਰ ਅਮਰਪ੍ਰੀਤ ਸਿੰਘ ,ਇੰਦਰਜੀਤ ਸਿੰਘ ਬੱਬਰ ਤੇ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਪਤਵੰਤੇ ਹਾਜ਼ਰ ਸਨ ਇਸ ਮੌਕੇ ਰਵਾਇਤ ਅਨੁਸਾਰ ਬੁਰਾਈ ਦੇ ਪ੍ਰਤੀਕ ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਨ੍ਹਾਂ ਸਮਾਗਮਾਂ ਦੌਰਾਨ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਨੂੰ ਰੂਪਮਾਨ ਕਰਦੀਆਂ ਕਲਾਕਾਰਾਂ ਵਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਦੁਸ਼ਹਿਰੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ।ਇਸ ਮੌਕੇ ਕਾਰੀਗਰਾਂ ਵੱਲੋਂ ਬਣਾਏ ਹੋਏ ਰਾਵਣ ਦਾ 60 ਫੁੱਟ ਪੁਤਲਾ, ਕੁੰਭਕਰਣ ਦਾ 55 ਫੁੱਟ ਤੇ ਮੇਘਨਾਦ ਦਾ 50 ਫੁੱਟ ਉੱਚਾ ਪੁਤਲਾ ਲੋਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਰਿਹਾ ਜਿਨ੍ਹਾਂ ਨੂੰ ਅਗਨ ਭੇਂਟ ਹੁੰਦੇ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਦੁਸਹਿਰਾ ਗਰਾਉਂਡ ‘ਚ ਉਮੜੀ ਹੋਈ ਸੀ। ਸ਼ਾਮ 5:45 ਵਜੇ ਸੂਰਜ ਢੱਲਦੇ ਸਾਰ ਹੀ ਵਿਧੀਵਤ ਰੂਪ ‘ਚ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ ਰਾਵਣ ਦੇ ਪੁਤਲੇ ਨੂੰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਨਾਲ ਅਗਨ ਭੇਂਟ ਕੀਤਾ।ਜਿਸ ਤੋਂ ਬਾਅਦ ਇਹ ਸਾਰੇ ਪੁਤਲੇ ਧੂੰ-ਧੂੰ ਕਰਦੇ ਹੋਏ ਜਲਣ ਲੱਗੇ ਤੇ ਦੇਖਦਿਆਂ ਹੀ ਦੇਖਦਿਆਂ ਪਟਾਕਿਆਂ ਨਾਲ ਆਸਮਾਨ ਗੂੰਜਣ ਲੱਗ ਪਿਆ। ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਲਈ ਚਾਰੇ ਪਾਸੇ ਤੋਂ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਹੀ ਖੜ੍ਹ ਕੇ ਬੜੀ ਬੇਸਬਰੀ ਨਾਲ ਇਸ ਘੜੀ ਦੀ ਉਡੀਕ ਕਰ ਰਹੇ ਸਨ। ਇੱਥੋਂ ਤੱਕ ਕਿ ਆਲੇ-ਦੁਆਲੇ ਦੇ ਘਰਾਂ,ਦੁਕਾਨਾਂ ਤੇ ਹੋਰ ਸਾਰੀਆਂ ਇਮਾਰਤਾਂ ਪੂਰੀ ਤਰ੍ਹਾਂ ਨੱਕੋ-ਨੱਕ ਭਰੀਆਂ ਹੋਈਆਂ ਸਨ।ਇਸ ਮੌਕੇ ਅਬੇਜੀਤ ਚੋਪੜਾ, ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਰਾਏ ਕੁਮਾਰ ਭੱਲਾ (ਐਡਵੋਕੇਟ), ਰਾਜ ਕੁਮਾਰ ਸੂਰੀ, ਪ੍ਰਦੀਪ, ਖੁਰਾਨਾ ਬ੍ਰਦਰਜ਼, ਜੈਰਥ, ਸ਼ਰਮਾ ਬ੍ਰਦਰਜ਼, ਪੱਪੂ ਸ਼ਰਮਾ, ਜੀਵਨ ਜੋਤੀ ਟੰਡਨ, ਹੈਪੀ ਸ਼ੇਖੜੀ, ਲਾਡੀ ਆਦਿ ਹੋਰ ਵੀ ਪਤਵੰਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।