Elista ਨੇ ਭਾਰਤੀ ਬਾਜ਼ਾਰ ‘ਚ ਆਪਣੇ ਸਭ ਤੋਂ ਵੱਡੇ ਸਾਈਜ਼ ਦਾ TV ਲਾਂਚ ਕੀਤਾ ਹੈ। ਇਸ TV ਦਾ ਸਾਈਜ਼ 85 ਇੰਚ ਹੈ, ਜੋ Google TV ‘ਤੇ ਚੱਲਦਾ ਹੈ। ਕੰਪਨੀ ਹੁਣ ਤਕ ਭਾਰਤੀ ਬਾਜ਼ਾਰ ‘ਚ 32 ਇੰਚ ਨਾਲ 65 ਇੰਚ ਤੱਕ ਦਾ TV ਲਾਂਚ ਕਰਦੀ ਸੀ। ਕੰਪਨੀ ਦਾ ਨਵਾਂ ਸਮਾਰਟ TV 4K ਕੁਆਲਿਟੀ ਆਫਰ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਘਰੇਲੂ ਤੇ Commercial ਉਪਯੋਗ ਲਈ ਲਾਂਚ ਕੀਤਾ ਹੈ। ਇੱਥੇ ਅਸੀਂ ਤੁਹਾਨੂੰ Elista ਦੇ ਲੇਟੈਸਟ TV ਦੀਆ ਖੂਬੀਆਂ ਤੇ ਕੀਮਤ ਬਾਰੇ ਡਿਟੇਲ ‘ਚ ਜਾਣਕਾਰੀ ਦੇ ਰਹੇ ਹਾਂ।

    ਕੀਮਤ ਤੇ ਉਪਲੱਬਧਤਾ

    Elista 85 ਇੰਚ Google TV ਨੂੰ ਭਾਰਤੀ ਬਾਜ਼ਾਰ ‘ਚ 1,60,900 ਰੁਪਏ ਦੀ ਕੀਮਤ ‘ਚ ਲਾਂਚ ਕੀਤਾ ਗਿਆ ਹੈ। ਇਹ ਨਵਾਂ TV ਸਾਰੇ ਪ੍ਰਮੁੱਖ ਇਲੈਕਟ੍ਰੋਨਿਕ ਸਟੋਰ ‘ਤੇ ਉਪਲੱਬਧ ਹੈ। ਇਸ ਦੇ ਨਾਲ ਹੀ ਇਸ TV ਨੂੰ Online Amazon India ਤੇ Flipkart ਨਾਲ ਵੀ ਖਰੀਦ ਸਕਦੇ ਹਾਂ। ਇਸ ਦੇ ਨਾਲ ਹੀ ਦੂਸਰੇ ਪਾਪੂਲਰ ਆਨਲਾਈਨ ਪਲੇਟਫਾਰਮ ‘ਤੇ ਵੀ ਇਸ TV ਨੂੰ ਖਰੀਦਿਆ ਜਾ ਸਕਦਾ ਹੈ।

    Elista 85-inch Google TV ਸਪੈਸੀਫਿਕੇਸ਼ਨ

    .ਡਿਸਪਲੇਅ : 85 ਇੰਚ 4K HDR, HDR 10 ਸਪੋਰਟ

    .ਆਪਰੇਟਿੰਗ ਸਿਸਟਮ : Google TV ਨਾਲ Google Assistant

    .ਆਡੀਓ : Dolby Audio

    .ਕਨੈਕਟੀਵਿਟੀ : Bluetooth, Dual-band Wi-Fi

    .ਪਾਰਟ : 3 x HDMI, 2 x USB, 1 x AV, RF, Ethernet (RJ45)

    .ਰਿਮੋਰਟ : Voice ਇਨੇਬਲ ਦੇ ਨਾਲ ਹਾਟਕੀਜ਼

    .ਫੀਚਰਜ਼ : ਸਕ੍ਰੀਨ ਮਿਰਰਿੰਗ, ਬਿਲਟ-ਇਨ ਕਰੋਮਕਾਸਟ

    Elista 85-inch Google TV ਦੀਆ ਖੂਬੀਆਂ

    ਡਿਸਪਲੇਅ ਤੇ ਆਡੀਓ ਐਕਸਪੀਰੀਅਨਜ਼ : Elista 85 ਇੰਚ Google TV ‘ਚ ਕੰਪਨੀ ਨੇ ਬੈਜਲ -ਲੈਸ ਡਿਜ਼ਾਈਨ ਨਾਲ ਸ਼ਾਨਦਾਰ 4K HDR ਡਿਸਪਲੇਅ ਦਿੱਤੀ ਹੈ , ਜੋ HDR 10 ਸਪੋਰਟ ਕਰਦੀ ਹੈ। ਇਹ ਡਿਸਪਲੇਅ ਵਾਈਬ੍ਰੈਂਟ ਕਲਰ ਤੇ Clarity ਆਫ਼ਰ ਕਰਦੀ ਹੈ। Elista ਦਾ ਇਹ TV Dolby Audio ਤਕਨਾਲੋਜੀ ਨਾਲ ਪੇਸ਼ ਕੀਤਾ ਗਿਆ ਹੈ, ਜੋ ਯੂਜਰ ਨੂੰ ਇਮਰਸੀਵ ਸਾਉੂਡ ਕੁਆਲਿਟੀ ਆਫ਼ਰ ਕਰਦਾ ਹੈ। ਇਸ TV ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਯੂਜ਼ਰਜ਼ ਨੂੰ ਘਰ ‘ਤੇ ਸਿਨੇਮਾ ਐਕਸਪੀਰੀਅਨਜ਼ ਆਫਰ ਕਰਦਾ ਹੈ।

    ਸਮਾਰਟ ਫੀਚਰਜ਼ : Elista ਦਾ ਇਹ TV Google TV ਪਲੇਟਫਾਰਮ ‘ਤੇ ਰਨ ਕਰਦਾ ਹੈ। ਇਸ TV ‘ਚ ਯੂਜ਼ਰਜ਼ ਫ੍ਰੈਂਡਲੀ ਇੰਟਰਫੇਸ ਨਾਲ ਯੂਜ਼ਰ ਦੇ ਵੂਇੰਗ ਹੈਬਿਟਸ ‘ਤੇ ਆਧਾਰਿਤ ਪਰਸਨਲਾਈਜ਼ਡ ਕੰਟੈਂਟ ਰਿਕਮੇਂਡੇਸ਼ਨ ਵੀ ਮਿਲਦੀ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਅਲੱਗ-ਅਲੱਗ OTT APP ‘ਤੇ ਆਪਣੀ Watch ਲਿਸਟ ਵੀ ਤਿਆਰ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ TV ਦੇ ਰਿਮੋਟ ‘ਚ ਹਾਟਕੀ ਦੇ ਨਾਲ- ਨਾਲ ਵਾਈਸ ਕੰਟਰੋਲ ਲਈ Google Assistant ਦਾ ਬਟਨ ਵੀ ਮਿਲਦਾ ਹੈ।

    ਕਨੈਕਟੀਵਿਟੀ : Elista ਦਾ ਲੇਟੈਸਟ TV ‘ਚ ਗੂਗਲ ਕ੍ਰੋਮਕਾਸਟ ਬਿਲਟ-ਇਨ ਆਉਂਦਾ ਹੈ। ਇਸ ਦੇ ਨਾਲ ਹੀ ਇਸ ‘ਚ ਵਾਈਸ ਕਮਾਂਡ ਫੀਚਰ Hey Google ਨਾਲ ਯੂਜ਼ਰਜ਼ Netflix, Prime Video ਤੇ YouTube ਵਰਗੇ ਐਪਸ ਵੀ ਕੰਟਰੋਲ ਕਰ ਸਕਦਾ ਹੈ। TV ‘ਚ ਡਿਊਲ ਬੈਂਡ Wi-Fi (5GHz/2.4GHz), Bluetooth, ਸਕ੍ਰੀਨ ਮਿਰਿੰਗ ਤੇ ਕਨੈਕਟੀਵਿਟੀ ਲਈ ਕਈ ਸਾਰੇ ਆਪਸ਼ਨ ਵਰਗੇ HDMI ਤੇ USB ਪੋਰਟ ਮਿਲਦੇ ਹਨ।