ਫਿਰੋਜਪੁਰ ( ਜਤਿੰਦਰ ਪਿੰਕਲ ) ਹਲਕਾ ਫਿਰੋਜਪੁਰ ਦਿਹਾਤੀ ਅਧੀਨ ਪੈਂਦੇ ਪਿੰਡ ਬੱਧਨੀ ਗੁਲਾਬ ਸਿੰਘ ਵਾਸੀ ਸਵ ਹਰਦਿਆਲ ਸਿੰਘ ਸਰਪੰਚ ਦੇ ਪਰਿਵਾਰ ਨੂੰ ਇੱਕ ਵਾਰ ਫਿਰ ਪਿੰਡ ਦੀ ਨੁਮਾਇੰਦਗੀ ਕਰਨ ਦਾ ਮਾਣ ਮਿਲਿਆ ਹੈ । ਪਿੰਡ ਦੀ ਸਰਪੰਚੀ ਦੀ ਸੀਟ ਔਰਤ ਜਨਰਲ ਲਈਰਾਖਵੀਂ ਹੋਣ ਕਰਕੇ ਸਵ ਹਰਦਿਆਲ ਸਿੰਘ ਸਰਪੰਚ ਦੀ ਨੂੰਹ ਰਵਿੰਦਰ ਕੌਰ ਧਾਲੀਵਾਲ ਪਤਨੀ ਸਰਬਜੀਤ ਸਿੰਘ ਧਾਲੀਵਾਲ ਪੱਤਰਕਾਰ ਨਿਰਵਿਰੋਧ ਸਰਪੰਚ ਅਤੇ ਉਸ ਦੇ ਸਮੱਰਥਕ ਪੰਜ ਮੈਬਰ ਗੁਰਮੁੱਖ ਸਿੰਘ ਸੰਧੂ, ਮਨਪ੍ਰੀਤ ਸਿਂਘ, ਸੁਨੀਲ ਕੁਮਾਰ , ਦਰਸ਼ਨ ਕੋਰ, ਖੁਸ਼ਵੰਤ ਕੌਰ ਧਾਲੀਵਾਲ ਨਿਰਵਿਰੋਧ ਮੈਬਰ ਚੁਣੇ ਗਏ । । ਸਰਪੰਚ ਰਵਿੰਦਰ ਕੌਰ ਧਾਲੀਵਾਲ ਅਤੇ ਸਮੂਹ ਪੰਚਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਕੋਸ਼ਿਸ ਕਰਾਂਗੇ ਕਿ ਸਭ ਦੇ ਸਹਿਯੋਗ ਨਾਲ ਪਿੰਡ ਦਾ ਬਿਹਤਰ ਵਿਕਾਸ ਕਰੀਏ, ਨਸ਼ਿਆ ਚ ਗ੍ਰਸ਼ਤ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਬਣਦਾ ਯੋਗਦਾਨ ਪਾਈਏ । ਉਹਨਾਂ ਕਿਹਾ ਕਿ ਉਹ ਹਲਕਾ ਵਿਧਾਇਕ ਰਜਨੀਸ਼ ਦਹੀਯਾ ਅਤੇ ਸੂਬਾ ਸਰਕਾਰ ਤੋ ਵੱਧ ਤੋ ਵੱਧ ਫੰਡ ਲੈ ਪਿੰਡ ਚ ਅਧੂਰੇ ਵਿਕਾਸ ਕਾਰਜ ਪੂਰੇ ਕਰਨ ਦੀ ਕੋਸ਼ਿਸ਼ ਕਰਨਗੇ । ਇਸ ਮੌਕੇ ਦਸੌਦ ਸਿੰਘ ਧਾਲੀਵਾਲ,ਹਰਦੀਪ ਸਿੰਘ ਨੰਬਰਦਾਰ, ਮਨਜੀਤ ਸਿੰਘ , ਗੁਰਪ੍ਰੀਤ ਸਿੰਘ ਸਾਬਕਾ ਚੈਅਰਮੈਨ,ਗੁਰਪ੍ਰੀਤ ਸਿੰਘ ਸੰਧੂ, ਰਣਜੀਤ ਸਿਂਘ ਸੰਧੂ, ਨਿਰਭੈ ਸਿੰਘ , ਜਸਪ੍ਰੀਤ ਬਾਠ, ਮਨੀ ਧਾਲੀਵਾਲ,ਜੋਗਿੰਦਰ ਸਿੰਘ ਸਾਬਕਾ ਸਰਪੰਚ,ਸੁਖਦੇਵ ਸਿੰਘ ਸੰਧੂ, ਜਸਵੀਰ ਸਿਂਘ , ਨਾਇਬ ਸਿੰਘ , ਹਰਬਰਿੰਦਰ ਸਿੰਘ, ਲਖਵਿੰਦਰ ਸਿੰਘ , ਹਰਮੀਤ ਸਿਂਘ , ਗੁਰਦੇਵ ਸਿੰਘ, ਜਗਜੀਤ ਸਿੰਘ , ਮਨੀ ਬੱਗੜ, ਅਰਸ਼ਦੇਵ ਸਿੰਘ, ਜਸਪਾਲ ਸਿੰਘ, ਅਮਨਾ, ਰਾਜਦੀਪ , ਵਿਜੈ ਸੇਖੋ ਵੀ ਹਾਜਰ ਸਨ ।