ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਦੌਰਾਨ ਹਿੰਸਾ ਦੇ ਖਤਰੇ ਨੂੰ ਵੇਖਦਿਆਂ ਐਫ਼.ਬੀ.ਆਈ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਖਤਰੇ ਬਾਰੇ ਤਸਦੀਕ ਨਹੀਂ ਕੀਤੀ ਜਾ ਸਕੀ ਪਰ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਭਾਈਵਾਲੀ ਤਹਿਤ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਅਮਰੀਕਾ ਦੀ ਜਾਂਚ ਏਜੰਸੀ FBI ਨੇ ਕੈਲੀਫੋਨੀਆ ਦੇ ਯੂਬਾ ਸ਼ਹਿਰ ਵਿੱਚ ਨਗਰ ਕੀਰਤਨ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। FBI ਨੇ ਕਿਹਾ 1 ਤੋਂ 3 ਨਵੰਬਰ ਦੇ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਭਾਈਚਾਰੇ ਨੂੰ ਸੁਚੇਤ ਰਹਿਣ ਦਾ ਸੱਦਾ ਦਿਤਾ ਗਿਆ ਹੈ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਸਰਗਰਮੀ ਮਹਿਸੂਸ ਹੋਣ ’ਤੇ ਪੁਲਿਸ ਨਾਲ ਸੰਪਰਕ ਕਰਨ ਦੀ ਹਦਾਇਤ ਦਿਤੀ ਗਈ ਹੈ।
ਐਫ਼.ਬੀ.ਆਈ. ਨੇ ਸੁਰੱਖਿਆ ਬੰਦੋਬਸਤ ਯਕੀਨੀ ਬਣਾਉਣ ’ਤੇ ਜ਼ੋਰ ਦਿਤਾ
ਇਥੇ ਦਸਣਾ ਬਣਦਾ ਹੈ ਕਿ ਇਸ ਵਾਰ ਯੂਬਾ ਸਿਟੀ ਵਿਖੇ ਨਗਰ ਕੀਰਤਨ ਅਤੇ ਹੋਰ ਧਾਰਮਿਕ ਸਮਾਗਮ 1 ਨਵੰਬਰ ਤੋਂ 3 ਨਵੰਬਰ ਸਜਾਇਆ ਜਾਵੇਗਾ । ਦੂਜੇ ਪਾਸੇ ਕੈਲੇਫੋਰਨੀਆ ਦੇ ਫਰੀਮੌਂਟ ਸ਼ਹਿਰ ਵਿਚ ਮੇਅਰ ਦੀ ਚੋਣ ਵਿਚ ਉਮੀਦਵਾਰ ਵਿੰਨੀ ਬੈਕਨ ਨੇ ਗੁਰਦਵਾਰਾ ਸਾਹਿਬ ਵਿਖੇ ਸੀਸ ਨਿਵਾਇਆ ਅਤੇ ਹਿੰਦੂ ਅਮੈਰਿਕਨ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਜਿੱਤਣ ਮਗਰੋਂ ਉਹ ਸ਼ਹਿਰ ਦੇ ਪਾਰਕ ਦਾ ਨਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ’ਤੇ ਰੱਖਣਗੇ। ਇਸੇ ਦੌਰਾਨ 1984 ਦੇ ਸਿੱਖ ਕਤਲੇੇਆਮ ਦੀ 40ਵੀਂ ਬਰਸੀ ਮੌਕੇ ਖਾਲਸਾ ਏਡ ਅਤੇ ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਵੱਲੋਂ ਵੱਖ ਵੱਖ ਥਾਵਾਂ ’ਤੇ ਸਮਾਗਮ ਕਰਵਾਏ ਗਏ। ਸਮਾਗਮਾਂ ਵਿਚ ਜਿਥੇ ਸਿੱਖ ਕਤਲੇਆਮ ਦੌਰਾਨ ਜਾਨ ਬਚਾ ਕੇ ਉਤਰੀ ਅਮਰੀਕਾ ਪੁੱਜੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਉਥੇ ਲਾਪਤਾ ਸਿੱਖਾਂ ਨਾਲ ਸਬੰਧਤ ਇਕ ਨੁਮਾਇਸ਼ ਵੀ ਲਾਈ ਗਈ।