ਦੀਵਾਲੀ ਤੋਂ ਤੁਰੰਤ ਬਾਅਦ ਦੇਸ਼ ਵਿੱਚ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਜੈੱਟ ਫਿਊਲ (ATF) ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ, ਜਿਸ ਨਾਲ ਏਅਰਲਾਈਨ ਕੰਪਨੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਵੀ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ, ਜਿਸ ਕਾਰਨ ਹਵਾਬਾਜ਼ੀ ਖੇਤਰ ਵਿੱਚ ਵੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ।

    ਦੇਸ਼ ਦੀਆਂ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਏਵੀਏਸ਼ਨ ਟਰਬਾਈਨ ਫਿਊਲ (ATF) ਜਾਂ ਜੈੱਟ ਫਿਊਲ ਦੀ ਕੀਮਤ 2,941.5 ਰੁਪਏ ਪ੍ਰਤੀ ਕਿਲੋਲੀਟਰ ਵਧਾ ਦਿੱਤੀ ਹੈ। ਅੱਜ (1 ਨਵੰਬਰ) ਤੋਂ ਪ੍ਰਭਾਵੀ ਹੈ। ਆਓ ਜਾਣਦੇ ਹਾਂ ਜੈੱਟ ਫਿਊਲ ਦੀਆਂ ਨਵੀਆਂ ਕੀਮਤਾਂ ਕੀ ਹਨ।

    ਚਾਰ ਮਹਾਨਗਰਾਂ ਵਿੱਚ ATF ਦੀ ਤਾਜ਼ਾ ਕੀਮਤ
    ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ATF ਦੀਆਂ ਕੀਮਤਾਂ ਕ੍ਰਮਵਾਰ 90,538.72 ਰੁਪਏ, 93,392.79 ਰੁਪਏ, 84,642.91 ਰੁਪਏ ਅਤੇ 93,957.10 ਰੁਪਏ ਪ੍ਰਤੀ ਕਿਲੋਲੀਟਰ ਤੱਕ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਜੈੱਟ ਫਿਊਲ ਦੀਆਂ ਦਰਾਂ ‘ਚ 5,883 ਰੁਪਏ ਪ੍ਰਤੀ ਕਿਲੋਲੀਟਰ ਦੀ ਕਟੌਤੀ ਕੀਤੀ ਸੀ।

    ਮਹਿੰਗੀਆਂ ਹੋ ਸਕਦੀਆਂ ਹਨ ਫਲਾਈਟ ਦੀਆਂ ਟਿਕਟਾਂ
    ਜੈੱਟ ਫਿਊਲ ਮਹਿੰਗਾ ਹੋਣ ਕਾਰਨ ਫਲਾਈਟ ਦੀਆਂ ਟਿਕਟਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਇਸ ਦਾ ਸਿੱਧਾ ਅਸਰ ਹਵਾਈ ਸਫਰ ਕਰਨ ਵਾਲੇ ਨਾਗਰਿਕਾਂ ਦੀਆਂ ਜੇਬ੍ਹਾਂ ‘ਤੇ ਪਵੇਗਾ।
    ਕੁਝ ਦਿਨਾਂ ਵਿੱਚ ਗਾਹਕਾਂ ਨੂੰ ਆਮ ਦਰਾਂ ਨਾਲੋਂ ਵੱਧ ਮਹਿੰਗੀਆਂ ਟਿਕਟਾਂ ਦੇਖਣ ਨੂੰ ਮਿਲ ਸਕਦੀਆਂ ਹਨ।