ਦੀਵਾਲੀ ਤੋਂ ਬਾਅਦ ਹੁਣ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਅੱਜ ਪਹਿਲੀ ਨਵੰਬਰ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਧ ਗਈਆਂ ਹਨ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੱਡਾ ਚੋਖਾ ਹੋਇਆ ਹੈ। 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 62 ਰੁਪਏ ਮਹਿੰਗਾ ਹੋ ਗਿਆ ਹੈ।ਦਰਅਸਲ, ਦੀਵਾਲੀ ਉਤੇ ਆਮ ਲੋਕਾਂ ਨੂੰ ਝਟਕਾ ਦਿੰਦੇ ਹੋਏ ਅੱਜ 1 ਨਵੰਬਰ 2024 ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 62 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਤੇਲ ਕੰਪਨੀਆਂ ਨੇ 14.2 ਕਿਲੋ ਦੇ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਅੱਜ ਯਾਨੀ 1 ਨਵੰਬਰ 2024 ਤੋਂ ਲਾਗੂ ਹੋ ਗਈਆਂ ਹਨ।
ਅੱਜ ਨਵੰਬਰ ਮਹੀਨੇ ਦਾ ਪਹਿਲਾ ਦਿਨ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੈਅ ਹੁੰਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਯਾਨੀ ਸ਼ੁੱਕਰਵਾਰ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 62 ਰੁਪਏ ਵਧਾ ਦਿੱਤੀ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਣ ਨਾਲ ਬਾਜ਼ਾਰ ‘ਚ ਮਿਲਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।
ਆਓ ਜਾਣਦੇ ਹਾਂ ਨਵੇਂ ਰੇਟ ‘ਚ ਹੁਣ ਕਮਰਸ਼ੀਅਲ ਸਿਲੰਡਰ ਦੀ ਕੀਮਤ
ਦਿੱਲੀ ‘ਚ ਸਿਲੰਡਰ ਦੀ ਕੀਮਤ 1740 ਰੁਪਏ ਤੋਂ ਵਧ ਕੇ 1802 ਰੁਪਏ ਹੋ ਗਈ ਹੈ।
ਕੋਲਕਾਤਾ ‘ਚ ਸਿਲੰਡਰ ਦੀ ਕੀਮਤ 1850.50 ਰੁਪਏ ਤੋਂ ਵਧ ਕੇ 1911.50 ਰੁਪਏ ਹੋ ਗਈ ਹੈ
ਮੁੰਬਈ ‘ਚ ਸਿਲੰਡਰ ਦੀ ਕੀਮਤ 1692.50 ਰੁਪਏ ਤੋਂ ਵਧ ਕੇ 1754 ਰੁਪਏ ਹੋ ਗਈ ਹੈ
ਚੇਨਈ ‘ਚ ਸਿਲੰਡਰ ਦੀ ਕੀਮਤ 1903 ਰੁਪਏ ਤੋਂ ਵਧ ਕੇ 1964 ਰੁਪਏ ਹੋ ਗਈ ਹੈ
14 ਕਿਲੋ ਦੇ ਸਿਲੰਡਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ
ਰਾਹਤ ਦੀ ਗੱਲ ਇਹ ਹੈ ਕਿ ਘਰ ਵਿੱਚ ਵਰਤੇ ਜਾਣ ਵਾਲੇ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਨਹੀਂ ਹੋਇਆ ਹੈ। 1 ਨਵੰਬਰ ਨੂੰ ਵੀ ਇਹ ਘਰੇਲੂ ਗੈਸ ਸਿਲੰਡਰ ਅਗਸਤ 2023 ਦੇ ਰੇਟਾਂ ‘ਤੇ ਹੀ ਮਿਲ ਰਿਹਾ ਹੈ। ਸਰਕਾਰ ਨੇ ਅਗਸਤ 2023 ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 100 ਰੁਪਏ ਦੀ ਕਟੌਤੀ ਕੀਤੀ ਸੀ। ਉਦੋਂ ਤੋਂ ਇਸ ਦੀ ਕੀਮਤ ‘ਚ ਕੋਈ ਵਾਧਾ ਨਹੀਂ ਹੋਇਆ ਹੈ।