ਮਸ਼ਹੂਰ ਕਾਰ ਨਿਰਮਾਤਾ ਕੰਪਨੀ Honda Cars India ਨੇ ਹਾਲ ਹੀ ‘ਚ ਆਪਣੀ 3rd ਜਨਰੇਸ਼ਨ Amaze ਨੂੰ ਲਾਂਚ ਕੀਤਾ ਹੈ। ਇਸ ਕੰਪੈਕਟ ਸੇਡਾਨ ਦੀ ਐਕਸ-ਸ਼ੋਰੂਮ ਕੀਮਤ 7,99,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੀਂ 2025 Honda Amaze ਦਾ ਮੁਕਾਬਲਾ ਹਾਲ ਹੀ ਵਿੱਚ ਲਾਂਚ ਹੋਈ ਨਵੀਂ ਮਾਰੂਤੀ ਸੁਜ਼ੂਕੀ ਡਿਜ਼ਾਇਰ, ਟਾਟਾ ਟਿਗੋਰ ਅਤੇ ਹੁੰਡਈ ਔਰਾ ਨਾਲ ਹੈ। ਨਵੀਂ 2025 Honda Amaze ਦਾ ਬਾਹਰੀ ਹਿੱਸਾ ਬਹੁਤ ਆਕਰਸ਼ਕ ਹੈ। ਇਸ ਦੇ ਫਰੰਟ ਅਤੇ ਰੀਅਰ ‘ਚ ਨਵੇਂ ਬੰਪਰ ਦਿੱਤੇ ਗਏ ਹਨ। ਇਸ ਵਿੱਚ ਇੱਕ ਇਨੋਵੇਟਿਵ ਗ੍ਰਿਲ, LED ਹੈੱਡਲੈਂਪਸ, LED DRLs, LED ਟੇਲਲਾਈਟਸ, LED ਫੋਗ ਲਾਈਟਾਂ, 15-ਇੰਚ ਦੇ ਡੁਅਲ-ਟੋਨ ਅਲੌਏ ਵ੍ਹੀਲ ਅਤੇ ਬਲਾਇੰਡ-ਸਪਾਟ ਮਾਨੀਟਰ ਹਨ।

    ਨਵੀਂ ਹੌਂਡਾ ਅਮੇਜ਼ ਵਿੱਚ 5 ਲੋਕ ਆਰਾਮ ਨਾਲ ਬੈਠ ਸਕਦੇ ਹਨ। ਇਸ ਵਿੱਚ ਕਈ ਆਧੁਨਿਕ ਵਿਸ਼ੇਸ਼ਤਾਵਾਂ ਉਪਲਬਧ ਹਨ। ਇਸ ‘ਚ 8-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਸੈਮੀ-ਡਿਜੀਟਲ ਡਰਾਈਵਰ ਡਿਸਪਲੇ, ਵਾਇਰਲੈੱਸ ਫੋਨ ਚਾਰਜਰ, 3-ਸਪੋਕ ਸਟੀਅਰਿੰਗ ਵ੍ਹੀਲ ਅਤੇ ਪੈਡਲ ਸ਼ਿਫਟਰਸ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

    ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ ਇੱਕ 1.2-ਲੀਟਰ ਨੈਚੁਰਲੀ ਐਸਪੀਰੇਟਿਡ ਪੈਟਰੋਲ ਇੰਜਣ ਹੈ, ਜੋ 90hp ਦੀ ਪਾਵਰ ਅਤੇ 110nm ਪੀਕ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਅਤੇ CVT ਗਿਅਰਬਾਕਸ ਨਾਲ ਆਉਂਦਾ ਹੈ। ਇਹ ਕਾਰ 18.65 ਤੋਂ 19.46 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ।

    ਸੁਰੱਖਿਆ ਵਿਸ਼ੇਸ਼ਤਾਵਾਂ: ਨਵੀਂ ਹੌਂਡਾ ਅਮੇਜ਼ ਵਿੱਚ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਹਨ। ਇਸ ਵਿੱਚ 6-ਏਅਰਬੈਗਸ, ESC (ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ), TPMS (ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ), ADSS (ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ) ਅਤੇ 3-ਪੁਆਇੰਟ ਸੀਟਬੈਲਟ ਵਰਗੀਆਂ ਵਿਸ਼ੇਸ਼ਤਾਵਾਂ ਹਨ।ਨਵੀਂ ਹੌਂਡਾ ਅਮੇਜ਼ ਦੀ ਐਕਸ-ਸ਼ੋਰੂਮ ਕੀਮਤ 8 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 10.90 ਲੱਖ ਰੁਪਏ ਐਕਸ-ਸ਼ੋਰੂਮ ਤੱਕ ਜਾਂਦੀ ਹੈ। ਇਸ ਸੇਡਾਨ ਨੂੰ 4 ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਇਸ ਵਿੱਚ V, VX ਅਤੇ ZX ਵੇਰੀਐਂਟ ਸ਼ਾਮਲ ਹਨ। ਨਵੀਂ Honda Amaze ਲਈ ਬੁਕਿੰਗ ਸ਼ੁਰੂ ਹੋ ਗਈ ਹੈ, ਪਰ ਤੁਸੀਂ ਇਸਨੂੰ ਜਨਵਰੀ 2025 ਤੋਂ ਬਾਅਦ ਹੀ ਘਰ ਲਿਜਾ ਸਕੋਗੇ। ਕਿਉਂਕਿ ਇਸਦੀ ਡਿਲੀਵਰੀ ਜਨਵਰੀ 2025 ਤੋਂ ਸ਼ੁਰੂ ਹੋਵੇਗੀ। ਫਿਲਹਾਲ ਇਸ ਨੂੰ ਬੁੱਕ ਕਰਨ ਲਈ ਤੁਹਾਨੂੰ 11,000 ਰੁਪਏ ਦੀ ਟੋਕਨ ਮਨੀ ਅਦਾ ਕਰਨੀ ਪਵੇਗੀ।