ਜਲੰਧਰ ( ਵਿੱਕੀ ਸੂਰੀ ) ਬੰਗਲਾਦੇਸ਼ ਵਿਖੇ ਜੋ ਹਿੰਦੂਆਂ ਅਤੇ ਸਿੱਖਾਂ ਦਾ ਕਤਲੇਆਮ ਅਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਉੱਥੇ ਦੇ ਬੰਗਲਾ ਦੇਸ਼ੀ ਸਿਆਸੀ ਅਤੇ ਅੱਤਵਾਦੀ ਗਰੁੱਪ ਕਰ ਰਹੇ ਹਨ। ਅੱਜ ਜਲੰਧਰ ਦੀ ਭਾਜਪਾ ਦੀ ਪੂਰੀ ਟੀਮ ਭਾਜਪਾ ਦੇ ਲੀਡਰ ਵੱਖ-ਵੱਖ ਧਾਰਮਿਕ ਸਮਾਜਿਕ ਆਗੂਆਂ ਵੱਲੋਂ ਕੰਪਨੀ ਬਾਗ ਵਿਖੇ ਮੀਤ ਪ੍ਰਦਾਨ ਵਿਸ਼ਾਲ ਲੂਥਰਾ ਦੀ ਅਗਵਾਈ ਵਿੱਚ ਜਲੰਧਰ ਦੀ ਪੂਰੀ ਟੀਮ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਮੂਹ ਭਾਜਪਾ ਦੇ ਮੈਂਬਰ ਰਕੇਸ਼ ਰਾਣਾ , ਰਾਮ ਨਾਥ , ਦੀਵਾਨ ਅਮਿਤ ਅਰੋੜਾ ਨੇ ਬੰਗਲਾਦੇਸ਼ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਬੰਗਲਾਦੇਸ਼ ਸਰਕਾਰ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਬੰਗਲਾਦੇਸ਼ ਵਿੱਚ ਹਿੰਦੂ ਅਤੇ ਸਿੱਖ ਲਵਾਰਿਸ ਨਹੀਂ ਹੈ। ਉਹਨਾਂ ਦੇ ਨਾਲ ਪੂਰਨ ਭਾਰਤ ਦੇਸ਼ ਖੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹੋਏ ਕਹਿੰਦੇ ਹਾਂ ਕੀ ਕੇਂਦਰ ਵੱਲੋਂ ਬੰਗਲਾਦੇਸ਼ ਸਰਕਾਰ ਨੂੰ ਸਖਤੀ ਨਾਲ ਚੇਤਾਵਨੀ ਦਿੱਤੀ ਜਾਵੇ ਕਿ ਉੱਥੇ ਪੂਰਨ ਤੌਰ ਤੇ ਹਿੰਦੂਆਂ ਅਤੇ ਸਿੱਖਾਂ ਦੀ ਰਾਖੀ ਕੀਤੀ ਜਾਵੇ।