ਜਲੰਧਰ (ਵਿੱਕੀ ਸੂਰੀ ) ਜਲੰਧਰ ਦੇ GS ਹੋਂਡਾ ਸ਼ੋ ਰੂਮ ਵਿੱਚੋ ਚੋਰੀ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਿੱਥੇ 2 ਚੋਰਾ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ । ਇਹ ਵਾਲਾ ਸ਼ੋ ਰੂਮ ਜੀ ਟੀ ਰੋਡ ਉੱਤੇ ਸਥਿਤ ਹੈ । ਜਿੱਥੇ ਚੋਰਾ ਵਲੋ ਇਕ ਬਾਈਕ ਅਤੇ ਇਕ ਐਕਟਿਵਾ ਚੋਰੀ ਕੀਤੀ ਗਈ ਹੈ। ਇਹ ਸਾਰੀ ਘਟਨਾ cctv ਵਿੱਚ ਕੈਦ ਹੋ ਗਈ ਹੈ । GS ਹੋਂਡਾ ਦੇ ਸ਼ੋ ਰੂਮ ਦੇ ਮੈਨੇਜਰ ਅਸ਼ੋਕ ਸ਼ਰਮਾ ਅਤੇ ਵਰਕ ਸ਼ੋਪ ਦੇ ਇੰਚਾਰਜ ਪਰਦੀਪ ਸ਼ਰਮਾ ਨੇ ਦਸਿਆ ਕਿ ਉਹ ਰਾਤ 8 ਬਜੇ ਸ਼ੋ ਰੂਮ ਬੰਦ ਕਰ ਕੇ ਗਏ ਸਨ । ਅਤੇ ਸਵੇਰੇ ਕਰੀਬ 4 ਬਜੇ ਕਰਤਾਰ ਪੁਰ ਪੁਲਸ ਦਾ ਫੋਨ ਆਇਆ ਕੇ ਸ਼ੋ ਰੂਮ ਵਿਚ ਚੋਰੀ ਹੋ ਗਈ ਹੈ ।
Cctv ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ 2 ਚੋਰ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਗਏ ਅਤੇ ਚੋਰੀ ਕੀਤੀ । ਉਹਨਾਂ ਨੇ ਆਪਣੇ ਮੂੰਹ ਬੰਨੇ ਹੋਏ ਹਨ । ਅੰਦਰ ਆਉਣ ਤੋ ਬਾਅਦ ਓਹਨਾ ਨੇ ਸਾਰੇ ਦਰਾਜ ਅਤੇ ਟੇਬਲ ਚੈੱਕ ਕੀਤੇ ਹਨ ।ਅਤੇ ਜਾਂਦੇ ਹੋਏ ਐਕਟਿਵਾ ਅਤੇ ਮੋਟਰਾਈਕਲ ਚੋਰੀ ਕਰ ਕੇ ਕੇ ਗਏ। ਚੋਰੀ ਦੀ ਜਾਣਕਾਰੀ ਕਿਸੀ ਰਾਹਗੀਰ ਵੱਲੋਂ ਪੁਲਸ ਨੂੰ ਕੀਤੀ ਗਈ ਹੈ । ਜਿਸ ਦੇ ਬਾਅਦ ਪੁਲੀਸ ਨੇ ਸ਼ੋ ਰੂਮ ਵਿੱਚੋ ਨੰਬਰ ਲਏ ਕੇ ਫੋਨ ਕੀਤਾ ਗਿਆ । ਮੈਨੇਜਰ ਅਸ਼ੋਕ ਨੇ ਦਸਿਆ ਹੈ ਕੇ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਹੈ ।ਜਿਸ ਤੋ ਬਾਅਦ ਪੁਲਸ ਵੱਲੋਂ ਮਾਮਲਾ ਦਰਾਜ ਕਰ ਲਿਆ ਗਿਆ ਹੈ ।ਅਤੇ ਸ਼ਾਨ ਬੀਨ ਸ਼ੁਰੂ ਕਰ ਦਿੱਤੀ ਗਈ ਹੈ ।