ਜਲੰਧਰ (ਵਿੱਕੀ ਸੂਰੀ)- ਨਗਰ ਨਿਗਮ ਦੀਆਂ ਚੋਣਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਰੰਗ ਉੱਡੇ ਹੋਏ ਨੇ ਜਿਸ ਕਰਕੇ ਲੀਡਰਾਂ ਨੇ ਗਲਤ ਚਾਲਾਂ ਖੇਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਦੇ ਤਹਿਤ ਕੋਟ ਮਹੱਲੇ ਦੇ ਰਹਿਣ ਵਾਲੇ ਰਕੇਸ਼ ਕੁਮਾਰ ਲਾਡੀ ਨੂੰ ਨਜਾਇਜ਼ ਤੌਰ ਤੇ ਪੁਲਿਸ ਘਰ ਫੜਨ ਆਈ ਤੇ ਉਸ ਦੀ ਪਤਨੀ ਨੂੰ ਧੱਕੇ ਵੀ ਮਾਰੇ ਤੇ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ ਤੇ ਉਹਨਾਂ ਨੇ ਏਕਾ ਕਰ ਲਿਆ ਕਿ ਲਾਡੀ ਨੂੰ ਪੁਲਿਸ ਨਹੀਂ ਲਿਜਾ ਸਕਦੀ। ਕਿਉਂਕਿ ਲਾਡੀ ਇੱਕ ਇਹੋ ਜਿਹਾ ਇਨਸਾਨ ਹੈ ਜਿਹੜਾ ਕਿ ਮਹੱਲੇ ਵਿੱਚ ਹਮੇਸ਼ਾ ਐਕਟਿਵ ਰਹਿੰਦਾ ਹੈ ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ ਹੈ ਬੀਜੇਪੀ ਤੇ ਮੁਹੱਲਾ ਵਾਸੀਆਂ ਨੇ ਪੁਰਜੋਰ ਧਰਨਾ ਲਗਾਇਆ ਤੇ ਪੁਲਿਸ ਨੂੰ ਬੇਰੰਗ ਵਾਪਸ ਭੇਜਿਆ ਇਹ ਘਟਨਾ ਕਿਸ ਲੀਡਰ ਦੇ ਕਹਿਣ ਤੇ ਹੋਈ | ਲੋਕ ਦਬੀ ਜਬਾਨ ਦੇ ਵਿੱਚ ਕਹਿ ਰਹੇ ਨੇ ਕਿ ਚੋਣਾਂ ਹਾਰਨ ਦੇ ਡਰ ਤੋਂ ਆਮ ਆਦਮੀ ਦੀ ਸਰਕਾਰ ਇਹੋ ਜਿਹੇ ਕੋਝੇ ਇਹ ਕੰਮ ਕਰ ਰਹੀ ਹੈ|