ਸ਼ੁੱਕਰਵਾਰ (3 ਜਨਵਰੀ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 390 ਰੁਪਏ ਵਧ ਕੇ 77,469 ਰੁਪਏ ਹੋ ਗਈ ਹੈ। ਬੀਤੇ ਦਿਨ ਯਾਨੀ ਵੀਰਵਾਰ ਨੂੰ ਸੋਨੇ ਦੀ ਕੀਮਤ 77,079 ਰੁਪਏ ਪ੍ਰਤੀ ਦਸ ਗ੍ਰਾਮ ਸੀ।

    ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਅੱਜ 500 ਰੁਪਏ ਵਧ ਕੇ 87,667 ਰੁਪਏ ‘ਤੇ ਪਹੁੰਚ ਗਈ ਹੈ। ਬੀਤੇ ਦਿਨ ਚਾਂਦੀ 87,167 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਸਾਲ 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਅਤੇ 30 ਅਕਤੂਬਰ ਨੂੰ ਸੋਨਾ 79,681 ਰੁਪਏ ਦਾ ਸਰਵਕਾਲੀ ਉੱਚ ਪੱਧਰ ਬਣਾ ਲਿਆ ਸੀ।

    ਪਿਛਲੇ ਸਾਲ ਭਾਵ 1 ਜਨਵਰੀ 2024 ਤੋਂ 31 ਦਸੰਬਰ 2024 ਦਰਮਿਆਨ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। 1 ਜਨਵਰੀ 2024 ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 63,352 ਰੁਪਏ ਸੀ, ਜੋ ਇਕ ਸਾਲ ਵਿਚ 12,810 ਰੁਪਏ ਵਧ ਕੇ 76,162 ਰੁਪਏ ਹੋ ਗਈ।

    ਇਸ ਦੇ ਨਾਲ ਹੀ 1 ਜਨਵਰੀ ਨੂੰ ਇਕ ਕਿਲੋ ਚਾਂਦੀ 73,395 ਰੁਪਏ ‘ਚ ਵਿਕ ਰਹੀ ਸੀ, ਜਿਸ ਦੀ ਕੀਮਤ ਸਾਲ ਦੇ ਆਖ਼ਰੀ ਦਿਨ 12,622 ਰੁਪਏ ਵਧ ਕੇ 86,017 ਰੁਪਏ ‘ਤੇ ਪਹੁੰਚ ਗਈ। ਇਕ ਸਾਲ ‘ਚ ਚਾਂਦੀ ਦੀ ਕੀਮਤ 17.19 ਫੀਸਦੀ ਵਧੀ ਹੈ।