ਦਿੱਲੀ ‘ਚ ਵੀਰਵਾਰ ਨੂੰ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸੀਤ ਲਹਿਰ ਕਾਰਨ ਦਿੱਲੀ ‘ਚ ਮੌਸਮ ਖ਼ਰਾਬ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਵੀਰਵਾਰ ਸਵੇਰੇ 5.30 ਵਜੇ ਦਿੱਲੀ ‘ਚ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਦਿਨ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।
ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਸਵੇਰੇ 5.30 ਵਜੇ ਦਰਜ ਕੀਤਾ ਗਿਆ ਤਾਪਮਾਨ 8 ਡਿਗਰੀ ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਆਈਐਮਡੀ ਨੇ ਵੀਰਵਾਰ ਨੂੰ ਸ਼ਹਿਰ ਵਿੱਚ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਸੀ ਪਰ ਕਈ ਥਾਵਾਂ ‘ਤੇ ਧੁੰਦ ਨਹੀਂ ਪਈ। ਦਿੱਲੀ ‘ਚ ਜਿਵੇਂ-ਜਿਵੇਂ ਠੰਢ ਵਧ ਰਹੀ ਹੈ, ਲੋਕ ਰੈਣ ਬਸੇਰਿਆਂ ‘ਚ ਸ਼ਰਨ ਲੈ ਰਹੇ ਹਨ। ਲੋਧੀ ਰੋਡ ‘ਤੇ ਬਣਿਆ ਰੈਣ ਬਸੇਰਾ ਖਚਾਖਚ ਭਰਿਆ ਨਜ਼ਰ ਆਇਆ।